ਮੱਧ ਏਸ਼ੀਆ ਦੇ ਤਿੰਨ ਦੇਸ਼ ਹਨੇਰੇ ਵਿੱਚ ਡੁੱਬ ਗਏ। ਇਸ ਦਾ ਕਾਰਨ ਕਜ਼ਾਕਿਸਤਾਨ ਦਾ ਵੱਡਾ ਗਰਿੱਡ ਸੀ ਜੋ ਅਚਾਨਕ ਕੰਮ ਕਰਨਾ ਬੰਦ ਕਰ ਗਿਆ।

ਇਸ ਕਾਰਨ ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਕਈ ਸ਼ਹਿਰਾਂ ਵਿੱਚ ਬਲੈਕਆਊਟ ਹੋ ਗਿਆ।

ਜਿਸ ਨਾਲ ਲੋਕ ਬਿਜਲੀ ਤੋਂ ਬਿਨਾਂ ਰਹਿ ਗਏ।

ਹਾਲਾਂਕਿ ਹੁਣ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।

ਇਸ ਪਿੱਛੇ ਕ੍ਰਿਪਟੋਕਰੰਸੀ ਨੂੰ ਦੱਸਿਆ ਜਾ ਰਿਹੈ।ਕਜ਼ਾਕਿਸਤਾਨ ਵਿੱਚ ਕ੍ਰਿਪਟੋਕਰੰਸੀ ਦੀ ਮਾਈਨਿੰਗ ਕਰਕੇ ਬਿਜਲੀ ਦੀ ਖਪਤ ਵਿੱਚ ਇੱਕ ਵੱਡਾ ਉਛਾਲ ਆਇਆ ਹੈ।

ਇਸ ਕਾਰਨ ਗਰਿੱਡ ‘ਤੇ ਵੀ ਦਬਾਅ ਵਧ ਗਿਆ ਹੈ। ਅਜਿਹੇ ‘ਚ ਕਜ਼ਾਕਿਸਤਾਨ ਨੇ 24 ਜਨਵਰੀ ਤੋਂ 31 ਜਨਵਰੀ ਤੱਕ ਕ੍ਰਿਪਟੋਕਰੰਸੀ ਮਾਈਨਿੰਗ ਕਰਨ ਵਾਲੀਆਂ ਕੰਪਨੀਆਂ ‘ਤੇ ਰੋਕ ਲਗਾ ਦਿੱਤੀ ਹੈ।

ਇਹ ਤਿੰਨੇ ਦੇਸ਼ ਪਹਿਲਾਂ ਸੋਵੀਅਤ ਸੰਘ ਦਾ ਹਿੱਸਾ ਸਨ ਅਤੇ ਇਨ੍ਹਾਂ ਦੇ ਗਰਿੱਡ ਕਜ਼ਾਕਿਸਤਾਨ ਰਾਹੀਂ ਰੂਸੀ ਪਾਵਰ ਗਰਿੱਡ ਨਾਲ ਜੁੜੇ ਹੋਏ ਹਨ।

ਪਰ ਕਜ਼ਾਕਿਸਤਾਨ ਦੀ ਉੱਤਰੀ-ਦੱਖਣੀ ਪਾਵਰ ਲਾਈਨ ਐਮਰਜੈਂਸੀ ਅਸੰਤੁਲਨ ਕਾਰਨ ਰੁਕ ਗਈ। ਕਜ਼ਾਕਿਸਤਾਨ ਦੇ ਨੈਸ਼ਨਲ ਇਲੈਕਟ੍ਰੀਸਿਟੀ ਪ੍ਰੋਵਾਈਡਰ ਕੇਜੀਓਐਸ ਨੇ ਇਹ ਜਾਣਕਾਰੀ ਦਿੱਤੀ।

Spread the love