ਚੰਡੀਗੜ੍ਹ, 27 ਜਨਵਰੀ

2022 ਦੀਆਂ ਚੋਣਾਂ ਨੂੰ ਬੇਸ਼ੱਕ ਕੁੱਝ ਹੀ ਦਿਨ ਰਹਿ ਗਏ ਹਨ ਪਰ ਪਾਰਟੀਆਂ ‘ਚ ਰੁਸੇਵੇਂ, ਗੁੱਸੇ ਮਨਾਉਣੇ ਬਰਕਰਾਰ ਹੈ। ਜਦੋਂ ਤੋਂ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਰਹੇ ਹਨ ਉਦੋਂ ਤੋਂ ਪਾਰਟੀਆਂ ਦਾ ਜਾਂ ਸਿਆਸਤ ਦਾ ਰੰਗ ਬਦਲਿਆ ਲੱਗਦਾ ਹੈ। ਜੇਕਰ ਗੱਲ ਕਰਲੀਏ ਕਾਂਗਰਸ ਦੀ ਤਾਂ ਕੁੱਝ ਆਗੂਆਂ ਦੀਆਂ ਟਿਕਟਾਂ ਕੱਟੇ ਜਾਣ ਮਗਰੋਂ ਪਾਰਟੀ ਵਿੱਚ ਭੂਚਾਲ ਜਾਰੀ ਹੈ।

ਖਰੜ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਕਾਂਗਰਸੀ ਆਗੂ ਜਗਮੋਹਨ ਕਾਂਗਰਸ ਨੇ ਤਾਂ ਕਾਂਗਰਸ ਹਾਈਕਮਾਂਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦਾ ਅਲਟੀਮੇਟਮ ਦੇ ਦਿੱਤਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੀ ਟਿਕਟ ਵੇਚਣ ਦੇ ਦੋਸ਼ ਲਾਏ। ਪੰਜਾਬ ਕਾਂਗਰਸ ਵੱਲੋਂ ਜਾਰੀ ਦੂਜੀ ਸੂਚੀ ਵਿੱਚ ਕਈ ਮੌਜੂਦਾ ਵਿਧਾਇਕਾਂ ਅਤੇ ਆਗੂਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।

ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪੁੱਤਰ ਯਾਦਵਿੰਦਰ ਸਿੰਘ ਕੰਗ ਖਰੜ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਤੌਰ ‘ਤੇ ਚੋਣ ਲੜੇਗਾ। ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਕਿਹਾ ਕਿ ਜੇਕਰ ਇਕ ਦੋ ਦਿਨਾਂ ਵਿੱਚ ਉਸ ਨੂੰ ਟਿਕਟ ਨਾ ਦਿੱਤੀ ਤਾਂ ਉਹ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਸਤੇ ਚਮਕੌਰ ਸਾਹਿਬ ਵਿੱਚ ਚੋਣ ਪ੍ਰਚਾਰ ਕਰਨਗੇ। ਪ੍ਰੈੱਸ ਕਾਨਫਰੰਸ ਕਰਕੇ ਕੀਤਾ ਐਲਾਨ।

Spread the love