ਕੈਨੇਡਾ ਦੇ ਉਂਟਾਰੀਓ ਸੂਬੇ ‘ਚ ਹਾਲਟਨ ਪੁਲਿਸ ਨੇ ਕਈ ਮਹੀਨਿਆਂ ਦੀ ਜਾਂਚ ਮਗਰੋਂ ਅਪ੍ਰੈਲ 2021 ‘ਚ ਰਸਾਇਣਕ ਨਸ਼ੇ ਫੈਂਟਾਨਿਲ ਤੇ ਕੋਕੀਨ ਦੀ ਤਸਕਰੀ ਮਾਮਲੇ ‘ਚ ਅੱਧੀ ਦਰਜਨ ਤੋਂ ਵੱਧ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਵਿਚ ਚਾਰ ਪੰਜਾਬੀ ਹਨ ।

ਅਦਾਲਤ ‘ਚ ਹੁਣ ਉਸ ਕੇਸ ਦੇ ਫੈਸਲੇ ਆਉਣੇ ਸ਼ੁਰੂ ਹੋ ਗਏ ਹਨ ।

ਬੀਤੇ ਹਫਤੇ ਫੈਂਟਾਨਿਲ ਦੇ ਕੇਸ ‘ਚ ਅਜਮੇਰ ਸਿੰਘ (45) ਨੂੰ ਜੱਜ ਵਲੋਂ ਸਾਢੇ 13 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ ।

ਕੋਕੀਨ ਦੇ ਇਕ ਵੱਖਰੇ ਕੇਸ ਵਿਚ ਉਸ ਨੂੰ 10 ਸਾਲ ਦੀ ਹੋਰ ਕੈਦ ਹੋਈ ਹੈ ਅਤੇ ਇਹ ਸਜ਼ਾਵਾਂ ਇਕੱਠੀਆਂ ਚੱਲਣਗੀਆਂ ।

ਇਸ ਦੇ ਨਾਲ਼ ਹੀ ਜੱਜ ਨੇ ਦੋਸ਼ੀ ਜੱਜ ਤੋਂ ਮਿਲੇ 727883 ਡਾਲਰ ਅਤੇ ਸੋਨਾ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਹੈ ।

ਜ਼ਮੇਰ ਦੇ ਨਾਲ਼ ਕਾਬੂ ਆਏ ਛੇ ਦੋਸ਼ੀਆਂ ਦੇ ਕੇਸਾਂ ਦੀ ਸੁਣਵਾਈ ਜਾਰੀ ਹੈ ।ਦੱਸ ਦੇਈਏ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਕੈਨੇਡਾ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ।

Spread the love