28 ਜਨਵਰੀ, ਪਟਿਆਲਾ

ਪੰਜਾਬ ‘ਚ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਪਟਿਆਲਾ ਜੇਲ੍ਹ ‘ਚੋਂ ਬਾਹਰ ਆ ਗਏ ਹਨ। ਖਹਿਰਾ ਨੂੰ ਵੀਰਵਾਰ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਨੂੰ ਜੇਲ੍ਹ ਜਾਣ ਦਾ ਅਫ਼ਸੋਸ ਨਹੀਂ ਹੈ ਪਰ ਅਫ਼ਸੋਸ ਹੈ ਕਿ ਮੈਨੂੰ ਬੇਕਸੂਰ ਹੋਣ ਦੇ ਬਾਵਜੂਦ ਅੰਦਰ ਰਹਿਣਾ ਪਿਆ। ਖਹਿਰਾ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ। ਮੇਰੇ ਵਾਂਗ ਜੇਲ੍ਹ ਅੰਦਰ ਬਹੁਤ ਸਾਰੇ ਬੇਕਸੂਰ ਬੰਦ ਹਨ।

ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਪਰ ਉਨ੍ਹਾਂ ਕੋਲ ਇੰਨੀ ਜਾਇਦਾਦ ਜਾਂ ਸਾਧਨ ਨਹੀਂ ਹੈ ਕਿ ਉਹ ਜ਼ਮਾਨਤ ਦੇਣ ਤੋਂ ਬਾਅਦ ਬਾਹਰ ਆ ਸਕਣ। ਖਹਿਰਾ ਨੇ ਕਿਹਾ ਕਿ ਉਹ ਜਲਦੀ ਹੀ ਸਾਰਿਆਂ ਦਾ ਪਰਦਾਫਾਸ਼ ਕਰਨਗੇ। ਖਹਿਰਾ ਨੂੰ ਅਦਾਲਤ ਨੇ 18 ਨਵੰਬਰ ਨੂੰ ਜੇਲ੍ਹ ਭੇਜ ਦਿੱਤਾ ਸੀ। ਹੁਣ 68 ਦਿਨਾਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਇਆ ਹੈ। ਖਹਿਰਾ 31 ਜਨਵਰੀ ਨੂੰ ਭੁਲੱਥ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਖਹਿਰਾ ਨੇ ਕਿਹਾ ਕਿ ਜਿਸ ਵਿਦੇਸ਼ੀ ਫੰਡਿੰਗ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪੈਸਾ ਆਮ ਆਦਮੀ ਪਾਰਟੀ ਲਈ ਆਇਆ ਸੀ। ਉਹ ਵਿਦੇਸ਼ ਚਲੇ ਗਿਆ ਸੀ ਪਰ ਬਾਅਦ ਵਿੱਚ ਸਾਰਾ ਪੈਸਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਾਤੇ ਵਿੱਚ ਚਲਾ ਗਿਆ। ਸੁਖਪਾਲ ਖਹਿਰਾ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਕੀਤਾ ਹੈ। ਜਿਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਦੇ ਬਾਵਜੂਦ ਕਾਂਗਰਸ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ‘ਤੇ ਭਰੋਸਾ ਕਰਕੇ ਉਮੀਦਵਾਰ ਬਣਾਇਆ। ਇਸ ਲਈ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ।

ਦੱਸਦੇਈਏ ਕਿ ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਏ ਸੁਖਪਾਲ ਖਹਿਰਾ ਨੂੰ ਮਨੀ ਲਾਂਡਰਿੰਗ ਅਤੇ ਫਾਜ਼ਿਲਕਾ ਡਰੱਗ ਮਾਮਲੇ ‘ਚ ਈਡੀ ਨੇ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਖਹਿਰਾ ਨੇ ਕਿਹਾ ਕਿ ਫਾਜ਼ਿਲਕਾ ਡਰੱਗ ਮਾਮਲੇ ‘ਚ ਉਨ੍ਹਾਂ ਦਾ ਨਾਂ ਨਹੀਂ ਹੈ। ਇਸ ਮਾਮਲੇ ‘ਤੇ ਸੁਪਰੀਮ ਕੋਰਟ ਦਾ ਸਟੇਅ ਹੈ।

Spread the love