ਬੀਤੇ ਦਿਨ ਗੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਫਲੋਰੀਡਾ ਤੱਟ ਨੇੜੇ ਉਲਟੀ ਕਿਸ਼ਤੀ ਵਿਚ ਸਵਾਰ 34 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ ।

ਹੁਣ ਤੱਕ 5 ਲਾਸ਼ਾਂ ਬਰਾਮਦ ਹੋਈਆਂ ਹਨ ।

ਐਟਲਾਂਟਿਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ।

ਕੋਸਟ ਗਾਰਡ ਟੀਮ ਨੂੰ ਹੁਣ ਤੱਕ 5 ਲਾਸ਼ਾਂ ਮਿਲ ਚੁੱਕੀਆਂ ਹਨ ਤੇ ਇਕ ਵਿਅਕਤੀ ਜੋ ਕਿਸੇ ਤਰ੍ਹਾਂ ਉਲਟੀ ਕਿਸ਼ਤੀ ਉਪਰ ਚੜ੍ਹ ਗਿਆ ਸੀ, ਨੂੰ ਬਚਾਅ ਲਿਆ ਗਿਆ ਹੈ ।

ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

ਕੋਸਟ ਗਾਰਡ ਕੈਪਟਨ ਜੋ ਐਨ ਬਰਡੀਅਨ ਨੇ ਕਿਹਾ ਕਿ ਸ਼ਾਮ ਹੁੰਦਿਆਂ ਹੀ ਤਲਾਸ਼ੀ ਕਾਰਵਾਈ ਬੰਦ ਕਰਨੀ ਪੈਂਦੀ ਹੈ ।

ਕਿਸ਼ਤੀ ਵਿਚ ਕੁਲ 40 ਵਿਅਕਤੀ ਸਵਾਰ ਸਨ ਜਿਨ੍ਹਾਂ ਕੋਲ ਜੀਵਨ ਜੈਕਟਾਂ ਵੀ ਨਹੀਂ ਸਨ ।

ਉਨ੍ਹਾਂ ਕਿਹਾ ਕਿ ਹਾਲਾਂ ਕਿ ਤਲਾਸ਼ੀ ਕਾਰਵਾਈ ਜਾਰੀ ਹੈ ਪਰ ਕਿਸੇ ਦੇ ਵੀ ਜਿਉਂਦਾ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ।

Spread the love