ਪੈਗਾਸਸ ਸਾਫ਼ਟਵੇਅਰ ਨੂੰ ਲੈ ਕੇ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ।

ਇਜ਼ਰਾਈਲ ਦੇ ਜਾਸੂਸੀ ਸਾਫਟਵੇਅਰ ਪੈਗਾਸਸ ਕਾਰਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ।

ਅਮਰੀਕਾ ਦੇ ਅਖ਼ਬਾਰ ਦਿ ਨਿਊ ਯਾਰਕ ਟਾਈਮਜ਼ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਸਾਲ 2017 ਵਿੱਚ ਇਜ਼ਰਾਈਲ ਨਾਲ ਹਥਿਆਰਾਂ ਦੇ ਵੱਡੇ ਸੌਦੇ ਵਿੱਚ ਮਿਜ਼ਾਈਲ ਸਿਸਟਮ ਤੋਂ ਇਲਾਵਾ ਪੈਗਾਸਸ ਵੀ ਖਰੀਦਿਆ ਸੀ।

ਇਹ ਸੌਦਾ 2 ਅਰਬ ਡਾਲਰ ਦਾ ਸੀ। ਇਹ ਵੀ ਕਿਹਾ ਗਿਆ ਕਿ ਅਮਰੀਕਾ ਦੀ ਐੱਫਬੀਆਈ ਨੇ ਵੀ ਪੈਗਾਸਸ ਨੂੰ ਖਰੀਦਿਆ ਸੀ ਤੇ ਇਸ ਨੂੰ ਟੈਸਟ ਕੀਤਾ ਸੀ।

ਦਿ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜੁਲਾਈ 2017 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਤੋਂ ਬਾਅਦ ਤੱਤਕਾਲੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਨੇ ਭਾਰਤ ਦੀ ਸਰਕਾਰੀ ਯਾਤਰਾ ਕੀਤੀ।

ਜੂਨ 2019 ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਤੇ ਸਮਾਜਿਕ ਕੌਂਸਲ ਵਿੱਚ ਇਜ਼ਰਾਈਲ ਦਾ ਸਮਰਥਨ ਕੀਤਾ ਤਾਂ ਜੋ ਫਲਸਤੀਨੀ ਮਨੁੱਖੀ ਅਧਿਕਾਰ ਸੰਗਠਨ ਨਿਗਰਾਨ ਦਾ ਦਰਜਾ ਨਾ ਮਿਲ ਸਕੇ।

ਇਹ ਫਲਸਤੀਨ ਲਈ ਪਹਿਲਾ ਮੌਕਾ ਸੀ।ਰਿਪੋਰਟ ਇਹ ਵੀ ਦੱਸਦੀ ਹੈ ਕਿ ਦੁਨੀਆ ਭਰ ਵਿੱਚ ਇਸ ਸਪਾਈਵੇਅਰ ਦੀ ਵਰਤੋਂ ਕਿਵੇਂ ਕੀਤੀ ਗਈ ਸੀ।

ਮੈਕਸੀਕਨ ਸਰਕਾਰ ਨੇ ਇਸਦੀ ਵਰਤੋਂ ਪੱਤਰਕਾਰਾਂ ਅਤੇ ਵਿਰੋਧੀਆਂ ਦੇ ਖਿਲਾਫ ਕੀਤੀ, ਜਦੋਂ ਕਿ ਸਾਊਦੀ ਨੇ ਇਸਦੀ ਵਰਤੋਂ ਪੱਤਰਕਾਰ ਜਮਾਲ ਖਸ਼ੋਗੀ ਅਤੇ ਉਸਦੇ ਸਾਥੀਆਂ ਦੇ ਖਿਲਾਫ ਕੀਤੀ ਜੋ ਸ਼ਾਹੀ ਪਰਿਵਾਰ ਦੀ ਆਲੋਚਨਾ ਕਰਦੇ ਸਨ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਪੋਲੈਂਡ, ਹੰਗਰੀ ਅਤੇ ਭਾਰਤ ਵਰਗੇ ਕਈ ਦੇਸ਼ਾਂ ਵਿੱਚ ਪੈਗਾਸਸ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ।

Spread the love