ਉਤਰ ਪੂਰਬ ਅਮਰੀਕਾ ‘ਚ ਚੱਲ ਰਹੇ ਜਬਰਦਸਤ ਬਰਫ਼ੀਲੇ ਤੂਫਾਨ ਕਾਰਨ ਜਨ- ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।

ਬਰਫ਼ੀਲੇ ਤੂਫਾਨ ਤੇ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ।

ਬਰਫੀਲੇ ਤੂਫਾਨ ਨਾਲ 3 ਲੋਕਾਂ ਦੀ ਮੌਤ ਵੀ ਹੋ ਚੱੁਕੀ ਹੈ। ਕਈ ਖੇਤਰਾਂ ਵਿਚ ਅਧਿਕਾਰੀਆਂ ਨੇ ਗੈਰ-ਹੰਗਾਮੀ ਯਾਤਰਾ ਉਪਰ ਰੋਕ ਲਾ ਦਿੱਤੀ ਹੈ ਤੇ ਡਰਾਈਵਰਾਂ ਨੂੰ ਗੱਡੀਆਂ ਨਾ ਚਲਾਉਣ ਲਈ ਕਿਹਾ ਹੈ।

ਨਿਊਆਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਨਿਊਜਰਸੀ ਨੇ ਇਕਬਿਆਨ ‘ਚ ਕਿਹਾ ਕਿ ਤੂਫਾਨ ਕਾਰਨ 85 ਫੀਸਦੀ ਸੂਚੀਬੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਮੈਸਾਚੂਸੈਟਸ ‘ਚ ਇਕ ਲੱਖ ਤੋਂ ਵੱਧ ਖਪਤਕਾਰ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ।

ਇਹ ਹੀ ਹਾਲ ਕੁਝ ਹੋਰ ਖੇਤਰਾਂ ਦਾ ਹੈ।ਲੋਕਾਂ ਨੂੰ ਹਾਲਾਤ ਦਾ ਸਾਹਮਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਕੌਮੀ ਮੌਸਮ ਸੇਵਾ ਅਨੁਸਾਰ ਬਰਫੀਲਾ ਤੂਫਾਨ ਮੱਧ ਐਟਲਾਂਟਿਕ ਤੱਟ ਤੋਂ ਉਤਰ ਪੂਰਬ ਤੱਟੀ ਖੇਤਰ ਤੱਕ ਫੈਲੇਗਾ।

ਆਉਣ ਵਾਲੇ ਕੁਝ ਘੰਟਿਆਂ ਤੋਂ ਬਾਅਦ ਤੂਫਾਨ ਕੈਨੇਡਾ ਵਿਚ ਦਾਖਲ ਹੋ ਜਾਵੇਗਾ ਜਿਸ ਤੋਂ ਬਾਅਦ ਹਾਲਾਤ ਸੁਖਾਵੇਂ ਹੋ ਸਕਦੇ ਹਨ ।

ਫਿਲਹਾਲ 10 ਰਾਜਾਂ ਨੂੰ ਤੂਫਾਨ ਦੀ ਭਿਆਨਕਤਾ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ ।

ਇਨ੍ਹਾਂ ਰਾਜਾਂ ਵਿਚ ਮੈਨੀ, ਨਿਊ ਹੈਂਪਸ਼ਾਇਰ, ਮੈਸਾਚੂਸੈਟਸ, ਰੋਡ ਆਈਲੈਂਡ, ਕੈਨੈਕਟੀਕਟ, ਨਿਊਯਾਰਕ, ਨਿਊਜਰਸੀ, ਡੈਲਾਵੇਅਰ, ਮੈਰੀਲੈਂਡ ਤੇ ਵਿਰਜੀਨੀਆ ਸ਼ਾਮਿਲ ਹਨ ।

ਫਿਲਾਡੈਲਫੀਆ, ਨਿਊਯਾਰਕ ਤੇ ਬੋਸਟਨ ਸਮੇਤ ਪ੍ਰਮੁੱਖ ਸ਼ਹਿਰਾਂ ਨੂੰ ਵੱਖਰੀ ਚਿਤਾਵਨੀ ਦਿੱਤੀ ਗਈ ਹੈ ।

Spread the love