ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਮਿਜ਼ਾਈਲ ਲਾਂਚ ਕੀਤੀ ਹੈ ਜਿਸ ਕਰਕੇ ਕਈ ਦੇਸ਼ਾਂ ਨੇ ਨਰਾਜ਼ਗੀ ਜਾਹਰ ਕੀਤੀ ਹੈ।ਉੱਤਰੀ ਕੋਰੀਆ ਵਲੋਂ ਇਕ ਮਹੀਨੇ ਦੇ ਅੰਦਰ ਸੱਤਵੀਂ ਵਾਰ ਮਿਜ਼ਾਈਲ ਪ੍ਰੀਖਣ ਕੀਤਾ ਗਿਆ।

ਉੱਤਰੀ ਕੋਰੀਆ ਦੇ ਇਸ ਪ੍ਰੀਖਣ ਨੂੰ ਸਭ ਤੋਂ ਵੱਧ ਤਾਕਤਵਰ ਦੱਸਿਆ ਜਾ ਰਿਹੈ।

ਦੂਸਰੇ ਪਾਸੇ ਜੋ ਬਾਇਡਨ ਦੇ ਕਾਰਜਕਾਲ ਦੌਰਾਨ ਵੀ ਸਭ ਤੋਂ ਸਫ਼ਲ ਪ੍ਰੀਖਣ ਮੰਨਿਆ ਜਾ ਰਿਹਾ ਹੈ।

ਲੰਬੇ ਸਮੇਂ ਤੋਂ ਜਾਰੀ ਕੂਟਨੀਤੀ ਅੜਿੱਕਿਆਂ ਵਿਚਕਾਰ ਉੱਤਰੀ ਕੋਰੀਆ ਨੇ ਇਨ੍ਹਾਂ ਪ੍ਰੀਖਣਾਂ ਜ਼ਰੀਏ ਖ਼ੁਦ ’ਤੇ ਲਾਗੂ ਪਾਬੰਦੀਆਂ ’ਚ ਢਿੱਲ ਲਈ ਅਮਰੀਕਾ ਤੇ ਹੋਰ ਗੁਆਂਢੀ ਦੇਸ਼ਾਂ ’ਤੇ ਦਬਾਅ ਬਣਾ ਰਿਹਾ ਹੈ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਨੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਐੱਮਰਜੈਂਸੀ ਬੈਠਕ ਬੁਲਾਈ, ਜਿੱਥੇ ਉਨ੍ਹਾਂ ਨੇ ਇਸ ਨੂੰ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਦੱਸਿਆ।

ਉਨ੍ਹਾਂ ਕਿਹਾ ਕਿ ਇਹ ਸਾਲ 2018 ’ਚ ਉੱਤਰੀ ਕੋਰੀਆ ਵੱਲੋਂ ਪਰਮਾਣੂ ਹਥਿਆਰਾਂ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਪ੍ਰੀਖਣ ਨਾ ਕਰਨ ਸਬੰਧੀ ਐਲਾਨਨਾਮੇ ਦੀ ਉਲੰਘਣਾ ਹੈ।

ਉਧਰ ਜਾਪਾਨ ਤੇ ਦੱਖਣੀ ਕੋਰੀਆ ਦੀਆਂ ਫ਼ੌਜਾਂ ਨੇ ਕਿਹਾ ਕਿ ਮਿਜ਼ਾਈਲ ਸੰਭਾਵਿਤ ਤੌਰ ’ਤੇ ਵੱਧ ਤੋਂ ਵੱਧ 2,000 ਕਿਲੋਮੀਟਰ ਦੀ ਉਚਾਈ ’ਤੇ ਪੁੱਜੀ ਤੇ ਸਮੁੰਦਰ ’ਚ ਡਿੱਗਣ ਤੋਂ ਪਹਿਲਾਂ ਉਸ ਨੇ 800 ਕਿਲੋਮੀਟਰ ਦੀ ਦੂਰੀ ਤੈਅ ਕੀਤੀ।

ਇਸ ਤੋਂ ਪਤਾ ਲੱਗਦਾ ਹੈ ਕਿ ਉੱਤਰੀ ਕੋਰੀਆ ਨੇ ਸਾਲ 2017 ਤੋਂ ਬਾਅਦ ਪਹਿਲੀ ਵਾਰ ਆਪਣੀ ਸਭ ਤੋਂ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ।

ਸਾਲ 2017 ’ਚ ਉਸ ਨੇ ਜਾਪਾਨ ਦੇ ਉੱਪਰੋਂ ਮੱਧਮ ਦੂਰੀ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਤੇ ਤਿੰਨ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਮ ਕੀਤਾ ਸੀ, ਜੋ ਅਮਰੀਕਾ ਦੇ ਅੰਦਰ ਤੱਕ ਮਾਰ ਕਰਨ ’ਚ ਸਮਰੱਥ ਹਨ।

Spread the love