ਅਮਰੀਕਾ ਦੇ ਖ਼ੂਬਸੂਰਤ ਸ਼ਹਿਰ ਲਾਸ ਵੇਗਾਸ ਦੇ ਉੱਤਰੀ ਹਿੱਸੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ।

ਇਸ ਭਿਆਨਕ ਸੜਕ ਹਾਦਸੇ ‘ਚ 9 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।

ਨੇਵਾਡਾ ਸਟੇਟ ਦੇ ਲਾਸ ਵੇਗਸ ਪੁਲਿਸ ਅਧਿਕਾਰੀ ਅਲੇਗਜੈਂਡਰ ਕਿਊਵਾਸ ਨੇ ਜਾਣਕਾਰੀ ਦਿੰਦੇ ਕਿਹਾ ਕਿ ਦੁਪਹਿਰ ਵੇਲੇ ਇਕ ਕਾਰ ਡਰਾਈਵਰ ਨੇ ਲਾਲ ਬੱਤੀ ਨੂੰ ਪਾਰ ਕੀਤਾ ਤਾਂ ਉਸ ਨਾਲ ਪੰਜ ਵਾਹਨ ਹੋਰ ਟਕਰਾ ਗਏ ।

ਦੁਪਹਿਰ 2 ਵਜੇ ਦੇ ਕਰੀਬ ਹੋਇਆ ਇਹ ਹਾਦਸਾ ਏਨਾ ਭਿਆਨਕ ਸੀ ਕਿ ਅਸੀਂ ਵੀ ਇਸ ਤਰ੍ਹਾਂ ਦਾ ਵੱਡਾ ਹਾਦਸਾ ਸ਼ਾਇਦ ਪਹਿਲੀ ਵਾਰ ਵੇਖਿਆ, ਜਿਸ ਵਿਚ 9 ਵਿਅਕਤੀ ਮਾਰੇ ਗਏ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ।

ਪੁਲਿਸ ਨੇ ਟੱਕਰ ਮਾਰਨ ਵਾਲੇ ਡਰਾਈਵਰ ਅਤੇ ਬਾਕੀ ਮ੍ਤਿਕਾਂ ਦੇ ਨਾਵਾਂ ਦਾ ਅਜੇ ਖ਼ੁਲਾਸਾ ਨਹੀਂ ਕੀਤਾ ।

ਕਿਊਵਾਸ ਨੇ ਕਿਹਾ ਕਿ ਪੁਲਿਸ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।

Spread the love