ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਇਜ਼ਰਾਈਲ ਨਾਲ ਸਬੰਧਾਂ ਬਾਰੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਦੋਵਾਂ ਵਿਚਾਲੇ ‘ਗੂੜ੍ਹੀ ਦੋਸਤੀ’’ ਹੈ।

ਉਨ੍ਹਾਂ ਨੇ ‘ਵਚਨਬੱਧਤਾ ਅਤੇ ਮਜ਼ਬੂਤ ਮਿੱਤਰਤਾ’ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ।

ਭਾਰਤ ਅਤੇ ਇਜ਼ਰਾਈਲ ਵੱਲੋਂ ਕੂਟਨੀਤਕ ਸਬੰਧਾਂ ਦੇ 30 ਵਰ੍ਹੇ ਪੂਰੇ ਹੋਣ ’ਤੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਬੈਨੇਟ ਨੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਮੌਕਿਆਂ ਨੂੰ ‘ਅੰਤਹੀਣ’ ਦੱਸਦਿਆਂ ਇੱਕ ਵਿਸ਼ੇਸ਼ ਵੀਡੀਓ ਸੁਨੇਹੇ ਵਿੱਚ ਜ਼ੋਰ ਦੇ ਕੇ ਕਿਹਾ ਇਜ਼ਰਾਈਲ ਅਤੇ ਭਾਰਤ ਵਿਚਕਾਰ ਮਜ਼ਬੂਤ ਸਬੰਧ ਹਨ ਅਤੇ ਇਹ ਸਮੇਂ ਦੇ ਨਾਲ-ਨਾਲ ਹੋਰ ਮਜ਼ਬੂਤ ਹੁੰਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ 17 ਸਤੰਬਰ 1950 ਨੂੰ ਇਜ਼ਰਾਈਲ ਨੂੰ ਮਾਨਤਾ ਦਿੱਤੀ ਗਈ ਸੀ, ਪਰ ਦੋਵਾਂ ਦੇਸ਼ਾਂ ਵਿਚਕਾਰ ਪੂਰਨ ਕੂਟਨੀਤਕ ਸਬੰਧ 29 ਜਨਵਰੀ 1992 ਨੂੰ ਸਥਾਪਿਤ ਹੋਏ ਸਨ।

Spread the love