ਜਰਮਨੀ ਵਿੱਚ ਗਸ਼ਤ ਕਰ ਰਹੇ ਦੋ ਪੁਲੀਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕੈਸਰਸਲੌਟਰਨ ਪੁਲੀਸ ਨੇ ਇਕ ਬਿਆਨ ਵਿਚ ਦੱਸਿਆ ਕਿ ਘਟਨਾ ਸਵੇਰ 4.20 ਵਜੇ ਕੁਸੇਲ ਕੋਲ ਵਾਹਨਾਂ ਦੀ ਜਾਂਚ ਦੌਰਾਨ ਵਾਪਰੀ।

ਉਨ੍ਹਾਂ ਕਿਹਾ ਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਪੁਲੀਸ ਦੇ ਤਰਜਮਾਨ ਬਰਨਹਾਰਡ ਕ੍ਰਿਸਟੀਅਨ ਐਰਫੋਰਟ ਨੇ ਦੱਸਿਆ ਕਿ 24 ਸਾਲਾ ਮਹਿਲਾ ਪੁਲੀਸ ਅਧਿਕਾਰੀ ਅਤੇ 29 ਸਾਲਾ ਪੁਰਸ਼ ਪੁਲੀਸ ਅਧਿਕਾਰੀ ਨੂੰ ਗੋਲੀ ਮਾਰੀ ਗਈ ਹੈ।

ਪੁਲੀਸ ਨੇ ਕੁਸੇਲ ਖੇਤਰ ਵਿਚ ਚਾਲਕਾਂ ਨੂੰ ਕਿਸੇ ਲਈ ਵੀ ਵਾਹਨ ਨਾ ਰੋਕਣ ਦੀ ਅਪੀਲ ਕੀਤੀ।

ਪੁਲੀਸ ਨੇ ਬਾਅਦ ’ਚ ਮਾਮਲੇ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

Spread the love