ਬ੍ਰਾਜ਼ੀਲ ਦੇ ਸੋ ਪਾਉਲੋ ਸ਼ਹਿਰ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕਾਫੀ ਤਬਾਹੀ ਮਚੀ ਹੈ।

ਇਸ ਆਫ਼ਤ ਦੌਰਾਨ 7 ਬੱਚਿਆਂ ਸਮੇਤ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਨਾਗਰਿਕਾਂ ਦੀ ਸੁਰੱਖਿਆ ਨਾਲ ਸਬੰਧਤ ਕੰਮ ਦੇਖ ਰਹੇ ਅਧਿਕਾਰੀਆਂ ਨੇ ਦਿੱਤੀ।

ਪਾਓਲੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਂ ਲੋਕ ਜ਼ਖਮੀ ਹੋਏ ਹਨ, ਜਦਕਿ ਚਾਰ ਲਾਪਤਾ ਹਨ।ਉਧਰ ਦੂਸਰੇ ਪਾਸੇ 500 ਦੇ ਕਰੀਬ ਪਰਿਵਾਰਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।

ਸਾਓ ਪੌਲੋ ਦੇ ਗਵਰਨਰ ਜੋਆਓ ਡੋਰੀਆ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਮੀਖਿਆ ਕਰਦਿਆਂ ਪ੍ਰਭਾਵਿਤ ਸ਼ਹਿਰਾਂ ਲਈ 15 ਮਿਲੀਅਨ ਰੀਇਸ ($2.79 ਮਿਲੀਅਨ) ਦੀ ਐਮਰਜੈਂਸੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ।

ਫੈਡਰਲ ਸਰਕਾਰ ਦੇ ਖੇਤਰੀ ਵਿਕਾਸ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ।

ਸੋ ਪੌਲੋ ਦੇ ਆਲੇ-ਦੁਆਲੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਅਰੂਜਾ, ਫ੍ਰਾਂਸਿਸਕੋ ਮੋਰਾਟੋ, ਐਂਬੂ ਦਾਸ ਆਰਟਸ ਅਤੇ ਫ੍ਰੈਂਕੋ ਦਾ ਰੋਚਾ ਸ਼ਾਮਲ ਹਨ।

Spread the love