ਕਰੋਨਾ ਮਹਾਂਮਾਰੀ ਨਾਲ ਜੂਝ ਰਹੀ ਦੁਨੀਆਂ ਲਈ ਮੁਸੀਬਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ।

ਹਰ ਰੋਜ਼ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਵਿੱਚ ਵਾਇਰਸ ਦਾ ਨਵਾਂ ਰੂਪ, ਓਮੀਕਰੋਨ, ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਇਸ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਜਨਵਰੀ ਵਿੱਚ 35 ਲੱਖ ਤੋਂ ਵੱਧ ਬੱਚਿਆਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਹੁਣ ਇੱਕ ਵਾਰ ਫਿਰ ਹੈਰਾਨ ਕਰਦੀਆਂ ਰਿਪੋਰਟਾਂ ਸਾਹਮਣਾ ਆ ਰਹੀਆਂ ਨੇ।

ਅਮਰੀਕਾ ਦੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ,ਜਿਸ ਵਿੱਚ ਦੱਸਿਆ ਗਿਆ ਕਿ 2020 ਵਿੱਚ ਦੇਸ਼ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 114 ਮਿਲੀਅਨ ਤੋਂ ਵੱਧ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ।

ਯਕੀਨਨ ਇਹ ਮਾਮਲੇ ਡਰਾਉਣੇ ਹਨ।ਪਰ ਲਗਾਤਾਰ ਵਧ ਰਹੇ ਕੇਸ ਕਈ ਦੇਸ਼ਾਂ ਦੀਆਂ ਚਿੰਤਾਵਾ ਵਧਾ ਰਹੇ ਨੇ।

ਉਧਰ ਕਰੋਨਾ ਦੇ ਵਧਦੇ ਖਤਰੇ ਦੇ ਵਿਚਕਾਰ ਫਾਰਮਾਸਿਊਟੀਕਲ ਕੰਪਨੀਆਂ Pfizer ਤੇ BioNtech ਨੇ 6 ਮਹੀਨੇ ਤੋਂ 4 ਸਾਲ ਤਕ ਦੇ ਬੱਚਿਆਂ ਲਈ ਆਪਣੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮੰਗ ਕੀਤੀ ਹੈ।

Spread the love