ਮਿਆਂਮਾਰ ’ਚ ਫ਼ੌਜੀ ਤਖ਼ਤਾਪਲਟ ਨੂੰ ਇੱਕ ਸਾਲ ਦਾ ਸਮਾਂ ਹੋ ਚੱਕਿਆ ਹੈ।

ਇੱਕ ਸਾਲ ਪੂਰਾ ਹੋਣ ‘ਤੇ ਦੇਸ਼ ‘ਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਵੀ ਹੋਏ।

ਦੂਸਰੇ ਪਾਸੇ ਕਈ ਥਾਵਾਂ ’ਤੇ ਹਿੰਸਾ ਦੀ ਵੀ ਖ਼ਬਰ ਹੈ।ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਕਿਹਾ ਹੈ ਕਿ ਮਿਆਂਮਾਰ ’ਚ ਖਾਨਾਜੰਗੀ ਵਰਗੀ ਸਥਿਤੀ ਹੈ।

ਦੱਸ ਦੇਈਏ ਕਿ ਲੰਬੇ ਸਮੇਂ ਤੋਂ ਦੇਸ਼ ‘ਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ।

ਇੰਟਰਨੈੱਟ ਮੀਡੀਆ ’ਤੇ ਰਾਸ਼ਟਰ ਪੱਧਰੀ ਵਿਰੋਧ ਮੁਜ਼ਾਹਰਿਆਂ ਦੀਆਂ ਤਸਵੀਰਾਂ ਤੇ ਵੀਡੀਓ ਪਾਈਆਂ ਗਈਆਂ ਹਨ।

ਹਾਲਾਂਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਤੇ ਹੋਰ ਸ਼ਹਿਰਾਂ ’ਚ ਲੋਕ ਘਰਾਂ ’ਚ ਰਹੇ ਹਨ ਤੇ ਸੜਕਾਂ ਸੁੰਨੀਆਂ ਰਹੀਆਂ।

ਥਾਈਲੈਂਡ ਦੇ ਨਾਲ ਲੱਗਦੀ ਪੂਰਬੀ ਸਰਹੱਦ ’ਤੇ ਇਕ ਕਸਬੇ ’ਚ ਤਖ਼ਤਾਪਲਟ ਸਮਰਥਕ ਰੈਲੀ ’ਚ ਹੋਏ ਧਮਾਕੇ ’ਚ ਦੋ ਲੋਕ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਹੋ ਗਏ।

ਪਿਛਲੇ ਸਾਲ ਇਕ ਫਰਵਰੀ ਨੂੰ ਫ਼ੌਜ ਨੇ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਨੂੰ ਲਾਹ ਕੇ ਸੱਤਾ ’ਤੇ ਕਬਜ਼ਾ ਕਰ ਲਿਆ ਸੀ।

ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਤਖ਼ਤਾਪਲਟ ਦੇ ਇਕ ਸਾਲ ਬਾਅਦ ਅਮਰੀਕਾ, ਬਰਤਾਨੀਆ ਤੇ ਕੈਨੇਡਾ ਨੇ ਮਿਆਂਮਾਰ ਦੇ ਕਈ ਸਿਖਰਲੇ ਅਧਿਕਾਰੀਆਂ ਖ਼ਿਲਾਫ਼ ਪਾਬੰਦੀ ਲਗਾ ਦਿੱਤੀ ਹੈ।

ਇਕ ਸਾਲ ਤੋਂ ਹੋ ਰਹੇ ਵਿਰੋਧ ਮੁਜ਼ਾਹਰਿਆਂ ’ਚ 1,500 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਜਦਕਿ 11,787 ਲੋਕਾਂ ਨੂੰ ਫੜਿਆ ਗਿਆ। ਸੂ ਕੀ ਤੇ ਉਨ੍ਹਾਂ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਪਾਰਟੀ ਦੇ ਮੈਂਬਰਾਂ ਸਮੇਤ 8,792 ਲੋਕ ਹੁਣ ਵੀ ਹਿਰਾਸਤ ’ਚ ਹਨ।

Spread the love