ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਵਿੰਸਟਨ-ਸਲੇਮ ਵਿੱਚ ਇੱਕ ਫਰਟੀਲਾਇਜਰ ਪਲਾਂਟ ਵਿੱਚ ਰਾਤ ਨੂੰ ਅੱਗ ਲੱਗ ਗਈ।

ਜਿਸ ਤੋਂ ਬਾਅਦ ਪਲਾਂਟ ਦੇ 1 ਕਿਲੋਮੀਟਰ ਦੇ ਘੇਰੇ ਤੋਂ 6 ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ।

ਹਾਦਸੇ ਦੇ ਸਮੇਂ ਪਲਾਂਟ ਵਿੱਚ 600 ਟਨ ਤੋਂ ਵੱਧ ਅਮੋਨੀਅਮ ਨਾਈਟ੍ਰੇਟ ਮੌਜੂਦ ਸੀ ਪਰ ਖੁਸ਼ਕਿਸਮਤੀ ਨਾਲ ਕਿਸੇ ਦੀ ਮੌਤ ਜਾਂ ਜ਼ਖਮੀ ਨਹੀਂ ਹੋਇਆ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈਵਿੰਸਟਨ ਸਲੇਮ ਦੇ ਫਾਇਰ ਬ੍ਰਿਗੇਡ ਮੁਖੀ ਟ੍ਰੇ ਮੇਓ ਨੇ ਕਿਹਾ, ਮਾਮਲਾ ਇੰਨਾ ਗੰਭੀਰ ਹੈ ਕਿ ਮੈਂ ਇਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।

ਅੱਗ ਲੱਗਣ ਸਮੇਂ ਪਲਾਂਟ ਵਿੱਚ 600 ਟਨ ਤੋਂ ਵੱਧ ਅਮੋਨੀਅਮ ਨਾਈਟ੍ਰੇਟ ਮੌਜੂਦ ਸੀ।

ਇਸ ਤੋਂ ਪਹਿਲਾਂ 2013 ਵਿੱਚ ਟੈਕਸਾਸ ਦੇ ਇੱਕ ਪਲਾਂਟ ਵਿੱਚ 240 ਟਨ ਅਮੋਨੀਅਮ ਨਾਈਟ੍ਰੇਟ ਨਾਈਟ੍ਰੇਟ ਫਟ ਗਿਆ ਸੀ। ਜਿਸ ਕਾਰਨ ਇਲਾਕੇ ਦੇ 200 ਘਰ ਤਬਾਹ ਹੋ ਗਏ ਅਤੇ 15 ਲੋਕਾਂ ਦੀ ਮੌਤ ਹੋ ਗਈ।

Spread the love