ਰੂਸ-ਯੁਕਰੇਨ ਸਰਹੱਦੀ ਤਣਾਅ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ।

ਯੁੱਧ ਦੀ ਬਣੀ ਸਥਿਤੀ ਦੌਰਾਨ ਯੂਕ੍ਰੇਨ ਨੇ ਆਪਣੀ ਫ਼ੌਜੀ ਤਾਕਤ ਵਧਾਉਣ ਦਾ ਐਲਾਨ ਕੀਤਾ ਹੈ।

ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਇਕ ਫ਼ੈਸਲੇ ’ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਅਗਲੇ ਤਿੰਨ ਸਾਲਾਂ ’ਚ ਯੂਕ੍ਰੇਨ ਦੀ ਫ਼ੌਜੀ ਸਮਰੱਥਾ ਇਕ ਲੱਖ ਕਰ ਦਿੱਤੀ ਜਾਵੇਗੀ ਤੇ ਫ਼ੌਜੀਆਂ ਦੀ ਤਨਖ਼ਾਹ ’ਚ ਵੀ ਇਜ਼ਾਫ਼ਾ ਕੀਤਾ ਜਾਵੇਗਾ।

ਹਾਲਾਂਕਿ ਇਸ ਮਾਮਲੇ ‘ਤੇ ਰੂਸ ਦੀ ਕੋਈ ਪ੍ਰਤੀਕਿਿਰਆ ਸਾਹਮਣੇ ਨਹੀਂ ਆਈ।ਦੂਸਰੇ ਪਾਸੇ ਜੇਲੇਂਸਕੀ ਨੇ ਸਪਸ਼ਟ ਕੀਤਾ ਹੈ ਕਿ ਇਸ ਫ਼ੈਸਲੇ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਰੂਸ ਨਾਲ ਜੰਗ ਨੇੜੇ ਹੈ।

ਜੇਲੇਂਸਕੀ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਹੈ, ਜਦੋਂ ਉਹ ਰੂਸ ਨਾਲ ਜਾਰੀ ਤਣਾਅ ਨੂੰ ਘੱਟ ਕਰਨ ਤੇ ਆਪਣੇ ਦੇਸ਼ ਲਈ ਕੌਮਾਂਤਰੀ ਸਮਰਥਨ ਹਾਸਲ ਕਰਨ ਦੇ ਉਦੇਸ਼ ਨਾਲ ਬਰਤਾਨੀਆ, ਪੋਲੈਂਡ ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀਆਂ ਦੀ ਮੇਜ਼ਬਾਨੀ ਕਰਨ ਵਾਲੇ ਹਨ।

ਯੂਕ੍ਰੇਨ ਦੀ ਫ਼ੌਜ ’ਚ ਫਿਲਹਾਲ 25 ਹਜ਼ਾਰ ਫ਼ੌਜੀ ਹਨ, ਜਦਕਿ ਰੂਸ ਕੋਲ ਫ਼ੌਜੀਆਂ ਦੀ ਗਿਣਤੀ ਤੇ ਅੱਤ ਆਧੁਨਿਕ ਸਾਜੋ ਸਾਮਾਨ ਉਸ ਤੋਂ ਵੱਧ ਹੈ।

Spread the love