ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖਿਲਾਫ਼ ਲੋਕਾਂ ਦਾ ਗੁੱਸਾ ਵਧਦਾ ਜਾ ਰਿਹੈ।

ਦੇਸ਼ ਦੇ ਕਈ ਮਾਹਰਾਂ ਨੇ ਉਨ੍ਹਾਂ ਖਿਲ਼ਾਫ਼ ਬਿਆਨਾਬਜ਼ੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਕੁਝ ਮਾਹਰਾਂ ਦਾ ਕਹਿਣਾ ਕਿ ਇਮਰਾਨ ਦੁਨੀਆ ਭਰ ’ਚ ਘੁੰਮ-ਘੁੰਮ ਕੇ ਭੀਖ ਦਾ ਕਟੋਰਾ ਲੈ ਕੇ ਆਰਥਿਕ ਸਹਾਇਤਾ ਮੰਗ ਰਹੇ ਨੇ ।

ਦੱਸ ਦੇਈਏ ਕਿ ਖਾਨ ਦੀ ਦੇਸ਼ ‘ਚ ਸਖ਼ਤ ਆਲੋਚਨਾ ਵੀ ਹੋ ਰਹੀ ਹੈ।

ਦੇਸ਼ ‘ਚ ਇਸ ਵੇਲੇ ਮਹਿੰਗਾਈ ਵਧਦੀ ਜਾ ਰਹੀ ਹੈ ਜਿਸ ਕਰਕੇ ਪਾਕਿਸਤਾਨ ਦੇ ਲੋਕਾਂ ਨੂੰ ਮਹਿੰਗਾਈ ਦੇ ਬੋਝ ਹੇਠ ਦੱਬ ਕੇ ਰਹਿ ਗਏ ਨੇ।

ਸਿਆਸੀ ਮਾਹਰਾਂ ਨੇ ਆਪਣੇ ਬਲਾਗ ’ਚ ਲਿਿਖਆ ਹੈ ਕਿ ਪਾਕਿਸਤਾਨ ਹੱਥ ’ਚ ਭੀਖ ਦਾ ਕਟੋਰਾ ਲਈ ਇਕ ਵਾਰ ਫਿਰ ਇਕ ਵੱਡੇ ਦੌਰ ’ਚੋਂ ਲੰਘ ਰਿਹਾ ਹੈ।

ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਖ਼ਾਨ ਨੇ ਧਨ ਜੁਟਾਉਣ ਦੀ ਆਪਣੀ ਕਲਾ ਦਾ ਬਹੁਤ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਹੈ ਤੇ ਇਸ ਲਈ ਉਹ ਕਦੀ ਵੀ ਆਪਣਾ ਭੀਖ ਦਾ ਕਟੋਰਾ ਵਾਪਸ ਖਾਲ੍ਹੀ ਲੈ ਕੇ ਨਹੀਂ ਪਰਤ ਰਹੇ ਹਨ।

ਚੌਧਰੀ ਨੇ ਇਮਰਾਨ ਖ਼ਾਨ ਦੇ ਧਨ ਜੁਟਾਉਣ ਦੀ ਜੁਗਤ ਦਾ ਮਜ਼ਾਕ ਬਣਾਉਂਦੇ ਹੋਏ ਕਿਹਾ ਕਿ ਇਸ ਆਦਮੀ ਕੋਲ ਧਨ ਦੀ ਉਗਰਾਹੀ ਦਾ ਚੰਗਾ ਤਜਰਬਾ ਹੈ।

ਇਹ ਸਮਾਰਟ, ਗੱਲ ਮਨਵਾਉਣ ’ਚ ਉਸਤਾਦ ਤੇ ਸ਼ਾਤਿਰ ਹਨ।

Spread the love