ਕਰੋਨਾ ਨੂੰ ਠੱਲ ਪਾਉਣ ਲਈ ਵੱਖ ਵੱਖ ਦੇਸ਼ਾਂ ਦੀ ਸਰਕਾਰ ਯਤਨਸ਼ੀਲ ਹੈ।

ਸਭ ਤੋਂ ਵੱਧ ਫਿਰ ਨੌਜਵਾਨ ਪੀੜੀ ਤੇ ਬੱਚਿਆਂ ਦੀ ਕੀਤੀ ਜਾ ਰਹੀ ਹੈ।

ਇਸੇ ਸੋਚ ਤਹਿਤ ਫਾਈਜ਼ਰ ਨੇ ਅਮਰੀਕਾ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਪਣੀ ਕੋਵਿਡ-19 ਵਿਰੋਧੀ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਕਿਹਾ ਹੈ ਤਾਂ ਜੋ ਬਹੁਤ ਛੋਟੇ ਅਮਰੀਕੀ ਬੱਚਿਆਂ ਨੂੰ ਵੀ ਮਾਰਚ ਤੱਕ ਟੀਕਾ ਲਗਵਾਉਣਾ ਸ਼ੁਰੂ ਹੋ ਸਕੇ।

ਦੇਸ਼ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਸਿਰਫ਼ 1.9 ਕਰੋੜ ਬੱਚੇ ਹੀ ਕਰੋਨਾ ਵਾਇਰਸ ਦੇ ਟੀਕਾਕਰਨ ਲਈ ਯੋਗ ਨਹੀਂ ਹਨ।

ਬਹੁਤ ਸਾਰੇ ਮਾਪੇ ਬੱਚਿਆਂ ਨੂੰ ਟੀਕਾਕਰਨ ਲਈ ਵੀ ਜ਼ੋਰ ਦੇ ਰਹੇ ਹਨ। ਖਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਓਮੀਕਰੋਨ ਕਾਰਨ ਰਿਕਾਰਡ ਗਿਣਤੀ ਵਿੱਚ ਬੱਚੇ ਹਸਪਤਾਲ ਵਿੱਚ ਦਾਖਲ ਹੋਏ ਹਨ,

ਜੇਕਰ ਹਰੀ ਝੰਡੀ ਮਿਲ ਗਈ ਤਾਂ ਫਾਈਜ਼ਰ ਵੈਕਸੀਨ ਛੇ ਮਹੀਨੇ ਤੱਕ ਦੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ। ਇਨ੍ਹਾਂ ਟੀਕਿਆਂ ਦੀ ਖੁਰਾਕ ਬਾਲਗਾਂ ਨੂੰ ਦਿੱਤੀ ਗਈ ਖੁਰਾਕ ਦਾ ਦਸਵਾਂ ਹਿੱਸਾ ਹੋਵੇਗੀ।

ਦੱਸ ਦੇਈਏ ਕਿ ਕਰੋਨਾ ਵਾਇਰਸ ਨੇ ਅਮਰੀਕੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਜਿਸ ਤੋਂ ਬਾਅਦ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ।

Spread the love