ਵਿਨੀਪੈਗ ਦੇ ਕਿਲਡੋਨਾਨ ਈਸਟ ਕਾਲਜੀਏਟ ਨੇੜੇ ਸਥਿਤ ਇੱਕ ਉਸਾਰੀ ਅਧੀਨ ਇਮਾਰਤ ਵਿਚ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ 10 ਐਂਮਰਜੈਂਸੀ ਗੱਡੀਆਂ ਨੇ ਅੱਗ ਬੁਝਾਈ।

ਵਿਨੀਪੈਗ ਫਾਇਰ ਪੈਰਾਮੈਡਿਕ ਸੇਵਾ ਦੇ ਸਹਾਇਕ ਮੁਖੀ ਸਕੌਟ ਵਿਲਕਿਨਸਨ ਨੇ ਦੱਸਿਆ ਕਿ ਲੰਡਨ ਸਟਰੀਟ ਅਤੇ ਕਿੰਬਰਲੀ ਐਵੇਨਿਊ ਚੌਕ ਨੇੜੇ ਇਕ ਉਸਾਰੀ ਅਧੀਨ ਇਮਾਰਤ ਨੂੰ ਲੱਗੀ ।

ਅੱਗ ਵਾਲੀ ਥਾਂ ਦੇ ਨਾਲ ਲੱਗਦੀਆਂ ਦੋ ਇਮਾਰਤਾਂ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਬਾਹਰ ਨਿਕਲ ਆਏ।

ਅੱਗ ’ਤੇ ਕਾਬੂ ਪਾਉਣ ਲਈ ਘੱਟੋ-ਘੱਟ 10 ਐਮਰਜੈਂਸੀ ਯੂਨਿਟਾਂ ਅੱਗ ਨਾਲ ਜੂਝ ਰਹੀਆਂ ਸਨ, ਪਰ ਸ਼ਾਮ ਤੱਕ ਇਮਾਰਤ ਮਲਬੇ ਦੇ ਢੇਰ ਵਿਚ ਤਬਦੀਲ ਹੋ ਗਈ।

ਉਨ੍ਹਾਂ ਕਿਹਾ, ‘‘ਸ਼ੁਰੂ ਵਿਚ ਨਿਰਮਾਣ ਵਾਲੀ ਥਾਂ ’ਤੇ ਅੱਗ ਲੱਗੀ ਸੀ ਜੋ ਕਿ ਵਧਦੀ ਚਲੀ ਗਈ ਅਤੇ ਉਸਾਰੀ ਅਧੀਨ ਇਮਾਰਤ ਦੀ ਅੱਗ, ਨਾਲ ਲੱਗਦੀਆਂ ਹੋਰ ਇਮਾਰਤਾਂ ਤੱਕ ਫੈਲ ਗਈ।

Spread the love