ਨਵੀਂ ਦਿੱਲੀ, 04 ਫਰਵਰੀ

ਦਿੱਲੀ ਸਣੇ ਦੇਸ਼ ਦੇ ਕੁਝ ਹਿੱਸਿਆਂ ‘ਚ ਅੱਜ ਹਲਕਾ ਮੀਂਹ ਪੈ ਸਕਦਾ ਹੈ । ਦੂਜੇ ਪਾਸੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ‘ਚ ਹੋਈ ਤਾਜ਼ਾ ਬਰਫਬਾਰੀ ਕਾਰਨ ਉੱਤਰੀ ਭਾਰਤ ‘ਚ ਫਿਰ ਠੰਡ ਵਧ ਗਈ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ‘ਚ ਮੀਂਹ ਪਵੇਗਾ। ਰਾਜਧਾਨੀ ਵਿੱਚ ਵੀਰਵਾਰ ਨੂੰ ਵੀ ਮੀਂਹ ਪਿਆ ਸੀ । ਇਸ ਕਾਰਨ ਪਾਰਾ ਡਿੱਗ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਨੀਵਾਰ ਤੋਂ ਮੌਸਮ ‘ਚ ਸੁਧਾਰ ਹੋਵੇਗਾ। ਉੱਤਰਾਖੰਡ ਵਿੱਚ ਅੱਜ ਵੀ ਮੀਂਹ ਜਾਰੀ ਰਹੇਗਾ । ਇੱਥੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਰਹੇਗਾ।

ਸ੍ਰੀਨਗਰ ਵਿੱਚ ਪਾਰਾ ਜ਼ੀਰੋ ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਰਹੇਗਾ। ਲੇਹ ‘ਚ ਠੰਡ ਜਾਰੀ ਰਹੇਗੀ। ਇੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 14 ਡਿਗਰੀ ਸੈਲਸੀਅਸ ਪਹਿਲਾਂ ਵਾਂਗ ਹੀ ਰਹਿ ਸਕਦਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ ਮਨਫ਼ੀ ਦੋ ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਵੀ ਮੀਂਹ ਪਵੇਗਾ। ਇੱਥੇ ਨੈਨੀਤਾਲ ‘ਚ ਸੈਲਾਨੀਆਂ ਨੇ ਬਰਫਬਾਰੀ ਦਾ ਆਨੰਦ ਲਿਆ। ਇਸ ਸੀਜ਼ਨ ਵਿੱਚ ਸੱਤਵੀਂ ਵਾਰ ਬਰਫ਼ਬਾਰੀ ਹੋਈ ਹੈ। ਤਾਪਮਾਨ ਤੇਜ਼ੀ ਨਾਲ ਡਿੱਗ ਗਿਆ। ਵੀਰਵਾਰ ਨੂੰ ਉੱਤਰਾਖੰਡ ਦੇ ਜ਼ਿਆਦਾਤਰ ਹਿੱਸਿਆਂ ‘ਚ ਮੀਂਹ ਪਿਆ।

ਚੰਡੀਗੜ੍ਹ ਵਿੱਚ ਅੱਜ ਦਾ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਰਹੇਗਾ। ਇੱਥੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਜੈਪੁਰ ਵਿੱਚ ਆਸਮਾਨ ਸਾਫ਼ ਰਹੇਗਾ। ਇੱਥੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਲਖਨਊ ‘ਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਹੋ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅੱਜ ਲਖਨਊ ਵਿੱਚ ਵੀ ਮੀਂਹ ਪਵੇਗਾ। ਬਿਹਾਰ ਵਿੱਚ ਵੀ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਪਟਨਾ ‘ਚ ਅੱਜ ਮੀਂਹ ਪਵੇਗਾ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਅੱਜ ਦਾ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

Spread the love