ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਚ ਹੁਣ ਕੁਝ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਗਈਆਂ ਹਨ।

ਅਫ਼ਗਾਨਿਸਤਾਨ ’ਤੇ ਅਗਸਤ 2021 ਵਿੱਚ ਕਾਬਜ਼ ਹੋਣ ਮਗਰੋਂ ਤੇਜ਼ੀ ਨਾਲ ਹਾਲਾਤ ਬਦਲੇ।

ਪਹਿਲਾਂ ਤਾਲਿਬਾਨ ਨੇ ਕੁਝ ਪਾਬੰਦੀਆਂ ਲਗਾਈਆਂ ਸੀ ਪਰ ਹੁਣ ਲੰਿਗ ਆਧਾਰ ’ਤੇ ਵੱਖਰੇ ਪ੍ਰਬੰਧ ਕੀਤੇ ਜਾਣਗੇ, ਅਤੇ ਔਰਤਾਂ ਨੂੰ ਯੂਨੀਵਰਸਿਟੀਆਂ ਵਿੱਚ ਆਉਣ ਦੀ ਆਗਿਆ ਹੋਵੇਗੀ।

ਪਹਿਲੇ ਪੜਾਅ ਵਿੱਚ ਲਘਮਨ, ਨੰਗਰਹਾਰ, ਕੰਧਾਰ, ਨਿਮਰੋਜ਼, ਫਰਾਹ ਅਤੇ ਹੇਲਮੰਡ ਸੂਬਿਆਂ ਵਿੱਚ ਯੂਨੀਵਰਿਸਟੀਆਂ ਨੂੰ ਖੋਲ੍ਹਿਆ ਗਿਆ ਹੈ ਅਤੇ ਅਗਲੇ ਦਿਨਾਂ ’ਚ ਹੋਰ ਯੂਨੀਵਰਸਿਟੀਆਂ ਨੂੰ ਖੋਲ੍ਹਣ ਦਾ ਪ੍ਰੋਗਰਾਮ ਹੈ।

ਤਾਲਿਬਾਨ ਵੱਲੋਂ ਯੂਨੀਵਰਸਿਟੀਆਂ ਖੋਲ੍ਹਣ ਦਾ ਕਦਮ ਸਿੱਖਿਆ ਦੇ ਅਧਿਕਾਰ ਦੀ ਕੌਮਾਂਤਰੀ ਮੰਗ ਤਹਿਤ ਚੁੱਕਿਆ ਗਿਆ ਹੈ, ਜੋ ਕਿ ਕਿ ਦੇਸ਼ ਦੇ ਨਵੇਂ ਪ੍ਰਸ਼ਾਸਨ ਨੂੰ ਆਲਮੀ ਮਾਨਤਾ ਲਈ ਇੱਕ ਮੁੱਢਲੀ ਸ਼ਰਤ ਹੈ।

ਹਾਲਾਂਕਿ ਅਫ਼ਗਾਨਿਸਤਾਨ ਵਿੱਚ ਕੁਝ ਜਨਤਕ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ ਪਰ ਔਰਤਾਂ ਦੀ ਹਾਜ਼ਰੀ ਬਹੁਤ ਘੱਟ ਦਰਜ ਹੋਈ।

Spread the love