ਸ੍ਰੀ ਫਤਹਿਗੜ੍ਹ ਸਾਹਿਬ, 10 ਫਰਵਰੀ

ਪੰਜਾਬ ਦਾ 36 ਕਰੋੜ ਦਾ ਮੁਫਤ ਪਾਣੀ ਦਿੱਲੀ ਵੱਲੋਂ ਵਰਤਿਆ ਜਾ ਰਿਹਾ ਹੈ ਤੇ ਹੁਣ ਪੰਜਾਬ ਵਿੱਚ ਰਾਜਨੀਤੀ ਕਰਕੇ ਕੇਜਰੀਵਾਲ ਪੰਜਾਬ ਨੂੰ ਲੁੱਟਣਾ ਚਾਹੁੰਦਾ ਹੈ। ਇਹ ਪ੍ਰਗਟਾਵਾ ਡਾ. ਸਵੈਮਾਨ ਸਿੰਘ ਨੇ ਕੀਤਾ ਹੈ।

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਡਾ ਸਵੈਮਾਨ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਦਿੱਲੀ ਵਿੱਚ ਪਾਣੀ ਦੀ ਕਿੱਲਤ ਨੂੰ ਪੰਜਾਬ ਵਿੱਚ ਸਰਕਾਰ ਬਣਨ ਤੇ ਹੱਲ ਕੀਤਾ ਜਾਵੇਗਾ ਪੰਜਾਬ ਦਾ ਪਾਣੀ ਦਿੱਲੀ ਨੂੰ ਲਿਆਂਦਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਪੰਜਾਬ ਦੇ ਲੋਕਾਂ ਨੂੰ 25 ਫ਼ੀਸਦੀ ਮਿਲ ਰਿਹਾ ਹੈ ਅਤੇ ਪੰਜਾਬ ਵਿੱਚ ਕੇਜਰੀਵਾਲ ਸਰਕਾਰ ਬਣਦੀ ਹੈ ਤਾਂ ਲੋਕ ਇਸ ਪਾਣੀ ਤੋਂ ਵੀ ਜਲਦ ਹੱਥ ਧੋ ਲੈਣਗੇ ਕਿਉਂਕਿ ਜਿੱਤਣ ਤੋਂ ਬਾਅਦ ਕੇਜਰੀਵਾਲ ਸਭ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਨੂੰ ਵੱਖ ਵੱਖ ਸੂਬਿਆਂ ਵਿਚ ਲੈ ਕੇ ਜਾਣ ਦੀ ਤਿਆਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਗਵੰਤ ਮਾਨ ਨੂੰ ਇਸ ਮੁੱਦੇ ਤੇ ਸੁਆਲ ਕੀਤੇ ਜਾਣ ਤੇ ਇਸ ਬਾਰੇ ਲਿਖਤੀ ਵਿਚ ਲੈ ਲਿਆ ਜਾਵੇ ਕੇ ਪੰਜਾਬ ਦਾ ਪਾਣੀ ਦਿੱਲੀ ਨੂੰ ਦਿੱਤਾ ਜਾ ਰਿਹਾ ਉਸ ਦੇ ਪੈਸੇ ਪੰਜਾਬ ਨੂੰ ਦਿੱਤੇ ਜਾਣ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਕੈਂਸਰ ਬਣ ਚੁੱਕਾ ਹੈ। ਡਾ ਸਵੈਮਾਨ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਹਿੰਦੀ ਲਾਗੂ ਕਰਨਾ ਚਾਹੁੰਦਾ ਕਿ ਇਹ ਬਦਲਾਅ ਹੈ ਜੇਕਰ ਪੰਜਾਬੀ ਬੋਲੀ ਨਾ ਰਹੀ ਪਾਣੀ ਨਾ ਰਹੇ ਪੰਜਾਬ ਦੀ ਹੋਂਦ ਨੂੰ ਖਤਰਾ ਹੈ। ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਡਾ ਸਵੈਮਾਨ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਜੇਕਰ ਉਹ ਦੇ ਅਰਵਿੰਦ ਕੇਜਰੀਵਾਲ ਸੱਚਮੁੱਚ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਪਹਿਲਾਂ ਪੰਜਾਬ ਦੇ ਬੰਦੀ ਸਿੱਖ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਨ੍ਹਾਂ ਨੂੰ ਜੇਲ੍ਹਾਂ ਚੋਂ ਬਾਹਰ ਲਿਆਉਣ ।

ਡਾ ਸਵੈਮਾਨ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਤਾਂ ਹੀ ਰਿਹਾਅ ਕੀਤਾ ਜਾ ਰਿਹਾ ਹੈ ਕਿ ਹਿੰਦੂ ਵੋਟ ਬੈਂਕ ਆਮ ਆਦਮੀ ਪਾਰਟੀ ਦਾ ਖਤਮ ਹੁੰਦਾ ਜੇਕਰ ਬੰਦੀ ਸਿੰਘ ਜੇਲ੍ਹਾਂ ਚੋਂ ਬਾਹਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਂਦ ਨਾ ਰਹੀ ਤਾਂ ਸਕੂਲਾਂ ਦੀ ਅਤੇ ਸਿੱਖਿਆ ਅਦਾਰਿਆਂ ਦਾ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੋਣ ਕਾਰਨ ਪੰਜਾਬ ਦੇ ਹਸਪਤਾਲ ਡਿਸਪੈਂਸਰੀਆਂ ਦਾ ਰੂਪ ਧਾਰਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਓ ਕਰਨ ਲਈ ਅੱਖਾਂ ਮੀਟ ਕੇ ਵੋਟਾਂ ਨਾ ਪਾਉਣ ਸੋਚ ਸਮਝ ਨਾਲ ਵੋਟਾਂ ਪਾਉਣ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਕੀਤਾ ਜਾ ਸਕੇ।

Spread the love