ਮਾਨਸਾ,13 ਫਰਵਰੀ

(ਜੀਵਨ ਕ੍ਰਾਂਤੀ)

ਭੀਖੀ ਸਥਾਨਕ ਅਨਾਜ਼ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸੁਖਵੀਰ ਸਿੰਘ ਬਾਦਲ ਨੇ ਹਲਕਾ ਪੱਧਰੀ ਰੈਲੀ ਨੂੰ ਸੰਬੋਧਨ ਕਰਦੇ ਕਿਹਾ ਕਿ ਮਾਨਸਾ ਦੇ ਵਿੱਦਿਅਕ ਅਤੇ ਸਿਹਤ ਸੇਵਾਵਾ ਦੀਆ ਕਮੀਆ ਪੂਰਨ ਲਈ ਸੱਤਾ ਵਿੱਚ ਆਉਣ ਤੇ ਵਿਸ਼ੇਸ ਉਪਰਾਲੇ ਕਤਿੇ ਜਾਣਗੇ।ਉਨ੍ਹਾ ਕਿਹਾ ਕਿ ਮਾਨਸਾ ਵਿਖੇ ਮੈਡੀਕਲ ਕਾਲਜ਼ ਦੀ ਸਥਾਪਨਾ ਤੋਂ ਇਲਾਵਾ 5 ਹਜ਼ਾਰ ਆਬਾਦੀ ਪਿੱਛੇ ਵਿਸ਼ੇਸ ਮਲਟੀਪਰਪਜ਼ ਸਰਕਾਰੀ ਸਕੂਲ ਖੋਲੇ ਜਾਣਗੇ ਤਾ ਜੋ ਵਿਦਿਆਰਥੀਆਂ ਨੂੰ ਇੱਕ ਕੰਪਲੈਕਸ਼ ਵਿੱਚ ਹਰ ਤਰ੍ਹਾ ਦੀ ਸਿੱਖਿਆਂ ਮੁਹੱਇਆ ਕਰਵਾਈ ਜਾ ਸਕੇ।ਉਨ੍ਹਾ ਕਿਹਾ ਕਿ ਆਗਾਮੀ ਸਮੇਂ ਵਿੱਚ ਪਾਣੀ ਦੀ ਹੋ ਰਹੀ ਗੰਭੀਰ ਸਮੱਸਿਆ ਦੇ ਹੱਲ ਲਈ ਨਹਿਰੀ ਪਾਣੀ ਦੀ ਸੁਚੱਜ਼ੀ ਵਰਤੋਂ ਵਾਸਤੇ ਹਰ ਖੇਤ ਤੱਕ ਜਮੀਨਦੋਜ਼ ਪਾਇਪਾ ਰਾਹੀ ਪਾਣੀ ਪਹੁੰਚਾਇਆ ਜਾਵੇਗਾ।ਉਨ੍ਹਾ ਵਾਅਦਿਆਂ ਦਾ ਪਿਟਾਰਾ ਖੋਲਦੀਆਂ ਕਿਹਾ ਕਿ ਵਿਦੇਸ਼ੀ ਵਿੱਚ ਸਿੱਖਿਆ ਹਾਸ਼ਲ ਕਰਨ ਲਈ 10 ਲੱਖ਼ ਰੁਪੈ, ਸਵੈ-ਰੁਜ਼ਗਾਰ ਲਈ 5 ਲੱਖ਼, ਬੇਘਰੀਆਂ ਲਈ ਪਲਾਟ ਤੋਂ ਇਲਾਵਾ ਹਰ ਨੀਲਾ ਕਾਰਡ ਧਾਰਕ ਨੂੰ 2 ਹਜ਼ਾਰ ਰੁਪੈ ਪ੍ਰਤੀ ਮਹੀਨਾ ਵਿੱਤੀ ਮੱਦਦ ਜਾਵੇਗੀ।

ਸਰਦਾਰ ਬਾਦਲ ਨੇ ਕੇਜ਼ਰੀਵਾਲ ਨੂੰ ਪੰਜਾਬ ਦੋਖ਼ੀ ਦੱਸਦਿਆ ਕਿਹਾ ਕਿ ਜੇਕਰ ਤੁਸੀ ਉਸ ਨੂੰ ਵੋਟ ਦੇ ਦਿੱਤੀ ਤਾ ਉਹ ਸੱਤਾ ਹਾਸ਼ਲੀ ਤੇ ਸੁਪਰੀਮ ਕੋਰਟ ਰਾਹੀ ਪੰਜਾਬ ਦਾ ਪਾਣੀ ਦਿੱਲੀ ਲੈ ਜਾਵੇਗਾ।ਪ੍ਰਦੂਸ਼ਨ ਦੇ ਨਾਮ ਤੇ ਸੂਬੇ ਦੇ ਥਰਮਲ ਪਲਾਟਾਂ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਨਾ ਤੇ ਕਿਸਾਨੀ ਨੂੰ ਵੀ ਪ੍ਰੇਸ਼ਾਨ ਕਰੇਗਾ।ਉਨ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦੇ ਲੋਕਾ ਦੇ ਹਰ ਦੁੁੱਖ-ਸੁੱਖ ਦੇ ਸਾਕੀ ਦੱਸਦਿਆ ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਲਈ ਵੋਟ ਦੀ ਮੰਗ ਕੀਤੀ।ਰੈਲੀ ਨੂੰ ਸੰਬੋਧਨ ਕਰਦਿਆ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂਦੜ ਨੇ ਕਿਹਾ ਕਿ ਪੰਜਾਬ ਦੇ ਲੋਕ ਅਣਖ਼ੀ ਅਤੇ ਬਹਾਦਰ ਜਰਨੈਲਾ ਦੇ ਵੰਸ਼ਜ ਹਨ ਉਹ ਕੇਜਰੀਵਾਲ ਵਰਗੇ ਧਾੜਵੀ ਨੂੰ ਕਦੇ ਬਰਦਾਸ਼ਤ ਨਹੀ ਕਰਨਗੇ।

ਉਨ੍ਹਾ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਭਰੋਸੇ ਯੋਗਤਾ ਤੇ ਟਿੱਪਣੀ ਕਰਦਿਆ ਕਿਹਾ ਕਿ ਇਹ ਦਲਬਦਲੂ ਭੌਰੇ ਹਨ, ਇੰਨ੍ਹਾ ਦੀ ਆਦਤ ਕਦੇ ਇਸ ਫੁੱਲ-ਕਦੇ ਉਸ ਫੁੱਲ ਦੀ ਖੁਸ਼ਬੂ ਸੁੰਗਣ ਦੀ ਹੈ।ਉਨ੍ਹਾ ਕੇਜ਼ਰੀਵਾਲ ਨੂੰ ਬੇਗੈਰਤ ਦੱਸਦੇ ਕਿਹਾ ਕਿ ਆਪਣੀ ਹਿੱਤਾ ਲਈ ਹਮੇਸ਼ਾ ਝੂਠ ਦਾ ਸਹਾਰਾ ਲੈਦਾ ਹੈ ਇਸ ਦਾ ਪੁੱਖ਼ਤਾ ਪ੍ਰਮਾਣ ਮਜੀਠੀਆਂ ਤੋਂ ਮੁਆਫ਼ੀ ਮੰਗਣਾ ਹੈ ਜੋ ਸੂਬੇ ਦੇ ਹਰ ਵਾਸ਼ਿੰਦੇ ਨੂੰ ਪਤਾ ਹੈ।ਅਕਾਲੀ ਉਮੀਦਵਾਰ ਪ੍ਰੇਮ ਅਰੋੜਾ ਨੇ ਵੋਟ ਦੀ ਮੰਗ ਕਰਦਿਆ ਕਿਹਾ ਕਿ ਉਹ ਨਿਮਾਣਾ ਹੋ ਕੇ ਲੋਕ ਸੇਵਾ ਕਰੇਗਾ।ਰੈਲੀ ਵਿੱਚ ਹੋਰਨਾ ਤੋਂ ਇਲਾਵਾ ਬਸਪਾ ਦੇ ਆਤਮਾ ਸਿੰਘ ਪਮਾਰ, ਕੁਲਦੀਪ ਸਿੰਘ, ਸਰਵਰ ਕੁਰੈਸ਼ੀ, ਸੁਖਦੇਵ ਸਿੰਘ ਫਰਵਾਹੀ, ਭਜਨ ਸਿੰਘ ਖਿਆਲਾ, ਬਿੱਟੂ ਖਿਆਲਾ, ਮਨਿੰਦਰ ਜੀਤ ਮਨੀ, ਲਾਲੀ ਭੁੱਲਰ,ਸੁਰਜੀਤ ਸਿੰਘ ਕੋਟਲਲੁ, ਬਲਜੀਤ ਸਿੰਘ ਅਤਲਾ, ਭੁਰਭਰ ਸਿੰਘ ਅਤਲਾ, ਭੋਲਾ ਕੋਟਲੀ, ਰਾਮਪਾਲ MC ,ਬਿੰਦਰ MC, ਸੁਖਦੀਪ ਸਿੰਘ MC, ਰਾਜੂ ਦਰਾਕਾ, ਗੁਰਪ੍ਰੀਤ ਸਿੰਘ ਚਹਿਲ, ਨਵਰੀਤ ਸਰਾ, ਬੂਟਾ ਸਿੰਘ ਫਰਮਾਹੀ, ਰੰਗੀ ਸਿੰਘ ਖਾਰਾ, ਗੁਰਮੇਲ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਢੇਪਈ, ਮੇਲਾ ਸਿੰਘ ਬੱਪੀਆਣਾ,ਆਤਮਜੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਝੱਬਰ, ਹਰਬੰਸ ਸਿੰਘ ਪੰਮੀ, ਵਿਜੇ ਕੁਮਾਰ ਸਾਬਕਾ MC, ਵਿਕਰਮ ਅਰੋੜਾ, ਮਿੱਠੂ ਅਰੋੜਾ, ਡਿਪਲ ਅਰੋੜਾ, ਸੀਪਾ ਅਰੋੜਾ, ਕੁਲਸ਼ੇਰ ਰੂਬਲ, ਬਲਦੇਵ ਸਿੰਘ ਮਾਖਾ, ਕਰਮਜੀਤ ਕੌਰ ਸਮਾਓ ਅਤੇ ਜਗਸੀਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੋਜੂਦ ਸਨ।

Spread the love