ਮਾਨਸਾ,13 ਫਰਵਰੀ

(ਜੀਵਨ ਕ੍ਰਾਂਤੀ)

ਮਾਨਸਾ ਵਿਧਾਨ ਸਭਾ ਹਲਕਾ ਮਾਨਸਾ ਤੋ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਮੂਸੇਵਾਲਾ ਦੀ ਚੋਣ ਮੁਹਿੰਮ ਨੂੰ ਵੱਡੀ ਗਿਣਤੀ ’ਚ ਲੋਕ ਜੁੜਨ ’ਤੇ ਵਿਰੋਧੀਆਂ ਦੀਆਂ ਚੂਲਾਂ ਹਿੱਲਣ ਲੱਗੀਆਂ ਹਨ। ਅੱਜ ਇਸ ਹਲਕੇ ਦੇ ਪਿੰਡ ਧਲੇਵਾਂ , ਮਾਖਾ ਚਹਿਲਾਂ, ਰੜ੍ਹ, ਬੁਰਜ ਰਹੀ ਸਮੇਤ ਮਾਨਸਾ ਸ਼ਹਿਰ ਅੰਦਰ ਵੱਖ ਵੱਖ 37 ਥਾਵਾਂ ਆਪ ਮੁਹਾਰੇ ਇਕੱਠ ਕਰਕੇ ਲੱਡੂਆਂ, ਸੇਬਾਂ ਆਦਿ ਨਾਲ ਤੋਲ ’ਕੇ ਭਰਵਾਂ ਸੁਆਗਤ ਕੀਤਾ। ਇਸ ਮੌਕੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਪੰਜਾਬ ਅੰਦਰ ਮੁੜ ਚੰਨੀ ਸਰਕਾਰ ਬਨਣ ’ਤੇ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾਵੇਗਾ।

ਹਰ ਵਰਗ ਦੀ ਭਲਾਈ ਲਈ ਨਵੀਆਂ ਸਕੀਮਾਂ ਲਿਆਂਦੀਆਂ ਜਾਣਗੀਆਂ ਅਤੇ ਸੂਬੇ ਵਿਕਾਸ ਦੀ ਲਹਿਰ ਨੂੰ ਜਾਰੀ ਰੱਖਿਆ ਜਾਵੇਗਾ ਅਤੇ ‘ਕਾਂਗਰਸ ਦਾ ਹਾਥ , ਗਰੀਬੋ ਕੇ ਸਾਥ’ ਤਹਿਤ ਗਰੀਬਾਂ ਦੀ ਭਲਾਈ ਲਈ ਨਵੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਪੈਟਰੋਲ , ਡੀਜ਼ਲ ਦੀਆਂ ਕੀਮਤਾਂ ਘਟਾ ਕੇ ਆਮ ਲੋਕਾਂ ’ਤੇ ਕਿਸਾਨਾਂ ਨੂੰ ਲਾਭ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ। ਕੇਜਰੀਵਾਲ ਦਾ ਦਿੱਲੀ ਮਾਡਲ ਨਿਰਾ ਫਰੇਬ ਹੈ। ਲੋਕਾਂ ਨੂੰ ਸੁਚੇਤ ਰਹਿ ਕੇ ਕਾਂਗਰਸ ਦਾ ਸਾਥ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਾਨਸਾ ਦੇ ਲੋਕਾਂ ਨਾਲ ਕੀਤੇ ਵਾਅਦੇ ਸਰਕਾਰ ਬਣਦਿਆਂ ਸਾਰ ਪਹਿਲ ਦੇ ਅਧਾਰ ’ਤੇ ਪੂਰੇ ਕੀਤੇ ਜਾਣਗੇ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ,ਕਾਂਗਰਸੀ ਆਗੂ ਬੀਰਇੰਦਰ ਸਿੰਘ ਧਾਲੀਵਾਲ, ਬਲਵੰਤ ਸਿੰਘ ਧਲੇਵਾਂ, ਕਰਮ ਸਿੰਘ ਚੋਹਾਨ, ਬਲਵਿੰਦਰ ਨਾਰੰਗ, ਸੁਰੇਸ਼ ਨੰਦਗੜੀਆਂ, ਬਬਲਜੀਤ ਸਿੰਘ ਖਿਆਲਾ ਆਦਿ ਸ਼ਾਮਲ ਸਨ।

Spread the love