ਸੰਗਰੂਰ, 13 ਫਰਵਰੀ

ਪੰਜਾਬ ‘ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਪ੍ਰਿਅੰਕਾ ਗਾਂਧੀ ਨੂੰ ਅੱਜ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖੇਤਾਂ ਦੀ ਵੀ ਸੈਰ ਕਰਵਾਈ ਗਈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਪ੍ਰਿਅੰਕਾ ਗਾਂਧੀ ਨੂੰ ਨਾਲ ਲੈ ਕੇ ਇਕ ਕਿਸਾਨ ਦੀ ਮੋਟਰ ‘ਤੇ ਪਹੁੰਚੇ ਤੇ ਉਹ ਕਣਕ ਦੇ ਖੇਤਾਂ ਵਿਚ ਵੱਟਾਂ ‘ਤੇ ਤੁਰਦੇ ਨਜ਼ਰ ਆਏ।

ਇਹ ਦਿਲਕਸ਼ ਤਸਵੀਰਾਂ ਉਦੋਂ ਸਾਹਮਣੇ ਆਈਆਂ ਜਦੋਂ ਪ੍ਰਿਯੰਕਾ ਧੂਰੀ ਵਿਚ ਦਲਬੀਰ ਗੋਲਡੀ ਲਈ ਪ੍ਰਚਾਰ ਕਰਨ ਪਹੁੰਚੇ ਸਨ। ਹਰਿਆਲੀ ਭਰੇ ਖੇਤਾਂ ਵਿਚ ਵੱਟੋ-ਵੱਟ ਤੁਰਦੇ ਪ੍ਰਿਯੰਕਾ ਬਹੁਤ ਖੁਸ਼ ਹੋ ਰਹੇ ਸਨ।

ਪ੍ਰਿਯੰਕਾ ਦੇ ਨਾਲ ਖੇਤਾਂ ਵਿਚ ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਅਤੇ ਦਲਬੀਰ ਗੋਲਡੀ ਵੀ ਖੇਤਾਂ ਦੀਆਂ ਗੇੜੀਆਂ ਲਗਾ ਰਹੇ ਸਨ ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਪ੍ਰਿਯੰਕਾ ਨੇ ਮੋਟਰ ਉੱਤੇ ਬੈਠ ਚਾਹ ਵੀ ਪੀਤੀ ਅਤੇ ਸਰੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਦਾ ਸਵਾਦ ਵੀ ਲਿਆ।

Spread the love