ਮਾਨਸਾ, 13 ਫਰਵਰੀ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਲਈ ਪੂਰਾ ਜ਼ੋਰ ਲਗਾ ਰਹੇ ਨੇ ਤੇ ਪੰਜਾਬ ਭਰ ‘ਚ ਰੈਲੀਆਂ ਕਰ ਵਿਰੋਧੀਆਂ ‘ਤੇ ਨਿਸ਼ਾਨੇ ਸਾਧਣ ਦੇ ਨਾਲ-ਨਾਲ ਵੱਡੇ ਵੱਡੇ ਲੋਕ-ਲੁਭਾਉ ਵਾਅਦੇ ਵੀ ਕਰ ਰਹੇ ਹਨ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੁਢਲਾਡਾ ਵਿਖੇ ਰੈਲੀ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ।

ਉਨ੍ਹਾਂ ਨੇ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਆਮ ਆਦਮੀਆਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਸੁਖਬੀਰ ਬਾਲਦ ਨੇ ਇਲਜ਼ਾਮ ਲਗਾਇਆ ਕਿ ਪੰਜਾਬ ‘ਚ ਦਿੱਲੀ ਦੇ ਪੈਸਿਆਂ ਨਾਲ ਇਸ਼ਤਿਹਾਰ ਲਾਏ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਨੇ 117 ‘ਚੋਂ 65 ਦਲ ਬਦਲੂਆਂ ਨੂੰ ਟਿਕਟ ਦਿੱਤੀ ਹੈ ਅਤੇ ‘ਆਪ’ ਸਰਕਾਰ ਨੇ 6 ਗੈਂਗਸਟਰਾਂ ਨੂੰ ਟਿਕਟ ਦਿੱਤੀ ਹੈ। ਸੁਖਬੀਰ ਬਾਲਦ ਨੇ ਕਿਹਾਆਮ ਆਦਮੀ ਪਾਰਟੀ ਦਿੱਲੀ ਤੋਂ ਇਸ਼ਾਰਾ ਮਿਲਣ ‘ਤੇ ਹੀ ਚੱਲਦੀ ਹੈ ਜਦਕਿ ਸ਼੍ਰੌਮਣੀ ਅਕਾਲੀ ਦਲ ਇੱਕ ਇੱਕ ਪੰਜਾਬ ਦੀ ਪਾਰਟੀ ਹੈ ਜੋ ਆਪਣੇ ਫ਼ੈਸਲੇ ਖੁਦ ਮਲੈਂਦੀ ਹੈ।

Spread the love