ਮਾਨਸਾ,13 ਫਰਵਰੀ

(ਜੀਵਨ ਕ੍ਰਾਂਤੀ)

ਬਹੁਰਾਸ਼ਟਰੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਗਹਿਰੀ ਅੱਖ ਕਿਸਾਨਾਂ ਦੀਆ ਫਸਲਾਂ ਤੇ ਨਸਲਾ ਤੇ ਟਿੱਕੀ ਹੋਈ ਹਨ ਤੇ ਕਾਰਪੋਰੇਟ ਸਾਡੀ ਖੇਤੀ ਨੂੰ ਹਜਮ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਤੇ ਸਾਰੀਆ ਰਿਵਾਇਤੀ ਪਾਰਟੀਆ ਕਾਰਪੋਰੇਟ ਘਰਾਣਿਆਂ ਦੇ ਪੈਸੇ ਦੇ ਨਾਲ ਚੋਣਾਂ ਲੜਦੇ ਹਨ ਤੇ ਚੋਣਾ ਜਿੱਤਣ ਤੋ ਬਾਅਦ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰਦੇ ਹਨ ਤੇ ਆਮ ਲੋਕਾਂ ਦੀ ਸਾਰ ਨਹੀ ਲੈਦੇ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਤੋ ਸੀਪੀਆਈ ਐਮ ਦੇ ਉਮੀਦਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਬੀਰੇਵਾਲਾ, ਝੇਰਿਆਵਾਲੀ,ਜੌੜਕੀਆ,ਚੂਹੜੀਆ,ਕੁਸਲਾ, ਕੋਟੜਾ ਤੇ ਘੱਦੂਵਾਲਾ ਵਿੱਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਸਾਨੀ ਅੰਦੋਲਨ ਦੇ ਹੀਰੋ ਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਜਰਨਲ ਸਕੱਤਰ ਕਾਮਰੇਡ ਮੇਜਰ ਸਿੰਘ ਪੂੰਨਾਵਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕ ਰਿਵਾਇਤੀ ਪਾਰਟੀਆਂ ਨੂੰ ਤਿਆਗ ਕੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਿੱਤਾਂ ਲਈ ਸੰਘਰਸ ਕਰਨ ਵਾਲੇ ਉਮੀਦਵਾਰ ਨੂੰ ਜਿਤਾਉਣ ਤੇ ਮਿਹਨਤਕਸ ਲੋਕਾ ਦੀ ਆਵਾਜ ਬੁਲੰਦ ਕਰਨ । ਇਸ ਮੌਕੇ ਤੇ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਲੋਕ ਭਰਵਾਂ ਪਿਆਰ ਦੇ ਰਹੇ ਹਨ ਤੇ ਚੌਣਾਂ ਦਾ ਨਤੀਜਾ ਸ਼ਾਨਦਾਰ ਹੋਵੇਗਾ ।

ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ, ਕਾਮਰੇਡ ਕਰਨੈਲ ਸਿੰਘ ਭੀਖੀ, ਕਾਮਰੇਡ ਗੁਰਪਿਆਰ ਸਿੰਘ ਫੱਤਾ, ਕਾਮਰੇਡ ਤੇਜਾ ਸਿੰਘ ਹੀਰਕਾ, ਕਾਮਰੇਡ ਸਿਮਰੂ ਬਰਨ, ਗੁਰਪ੍ਰੀਤ ਸਿੰਘ ਬਰਨ, ਕਾਮਰੇਡ ਸੰਕਰ ਜਟਾਣਾਂ, ਬਲਦੇਵ ਸਿੰਘ ਉੱਡਤ, ਬਲਵਿੰਦਰ ਸਿੰਘ ਕੋਟਧਰਮੂ, ਗੁਰਜੰਟ ਕੋਟਧਰਮੂ, ਕਾਲਾ ਖਾਂ ਭੰਮੇ, ਗੁਰਚਰਨ ਸਿੰਘ ਉੱਡਤ,ਅਮਰ ਸਿੰਘ ਉੱਡਤ ਆਦਿ ਵੀ ਹਾਜਰ ਸਨ।

Spread the love