ਖ਼ਬਰ ਯੂਕਰੇਨ ਤੋਂ ਹੈ ਜਿੱਥੇ ਹਾਲਾਤ ਲਗਾਤਾਰ ਬਦਲਦੇ ਜਾ ਰਹੇ ਨੇ ਹਾਲਾਤਾਂ ਨੇ ਕਈ ਦੇਸ਼ਾਂ ਦੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ।

ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਗੱਲ ਕਹੀ ਹੈ।ਯੂਕਰੇਨ ‘ਤੇ ਸੰਭਾਵਿਤ ਰੂਸੀ ਹਮਲੇ ਬਾਰੇ ਪੱਛਮੀ ਚਿੰਤਾਵਾਂ ਵਧ ਰਹੀਆਂ ਹਨ, ਚਾਹੇ ਕਿ ਜਰਮਨੀ ਵੱਲੋਂ ਲੰਮੇ ਸਮੇਂ ਤੋਂ ਦੋਹਾਂ ਦੇਸ਼ਾਂ ਨਾਲ ਗੱਲ-ਬਾਤ ਕਰਕੇ ਰੂਸ ਤੇ ਯੂਕਰੇਨ ਵਿਚਕਾਰ ਵੱਧ ਰਹੇ ਤਨਾਅ ਨੂੰ ਰੋਕੇ ਜਾਣ ਦੇ ਯਤਨ ਕੀਤੇ ਜਾ ਰਹੇ ਸਨ ।

ਪਰ ਹੁਣ ਅਮਰੀਕੀ ਸਰਕਾਰ ਵੱਲੋਂ ਸੰਭਾਵਿਤ ਰੂਸੀ ਹਮਲੇ ਦੀ ਚੇਤਾਵਨੀ ਤੋਂ ਬਾਅਦ, ਜਰਮਨੀ ਨੇ ਵੀ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ ।

ਫੈਡਰਲ ਵਿਦੇਸ਼ ਦਫਤਰ ਦੇ ਇਕ ਬਿਆਨ ਅਨੁਸਾਰ, ਕੀਵ ਵਿਚ ਦੂਤਾਵਾਸ ਫਿਲਹਾਲ ਖੁੱਲਾ ਰਹੇਗਾ, ਜੇ ਤੁਸੀਂ ਵਰਤਮਾਨ ਵਿਚ ਯੂਕਰੇਨ ਵਿਚ ਹੋ, ਤਾਂ ਜਾਂਚ ਕਰੋ ਕਿ ਤੁਹਾਡੀ ਮੌਜੂਦਗੀ ਬਿਲਕੁਲ ਜ਼ਰੂਰੀ ਹੈ ਜਾਂ ਨਹੀਂ ।

ਜੇਕਰ ਨਹੀਂ, ਤਾਂ ਥੋੜੇ ਸਮੇਂ ਦੇ ਨੋਟਿਸ ‘ਤੇ ਦੇਸ਼ ਛੱਡੋ’ ।

ਅਧਿਕਾਰਤ ਯਾਤਰਾ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੀਆਂ ਸਰਹੱਦਾਂ ਨੇੜੇ ਰੂਸੀ ਫੌਜੀ ਯੂਨਿਟਾਂ ਦੀ ਵੱਡੀ ਮੌਜੂਦਗੀ ਅਤੇ ਗਤੀਵਿਧੀ ਕਾਰਨ ਹਾਲ ਹੀ ਦੇ ਦਿਨਾਂ ਵਿਚ ਰੂਸ ਅਤੇ ਯੂਕਰੇਨ ਵਿਚਕਾਰ ਤਨਾਅ ਵਧਿਆ ਹੈ ।

ਇੱਕ ਫੌਜੀ ਟਕਰਾਅ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ।

ਇਸ ਮੌਕੇ ਫੈਡਰਲ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੇ ਕਿਹਾ ਕਿ ਯੂਕਰੇਨ ਵਿਚ ਤਨਾਅ ਵਧਿਆ ਹੈ ਤੇ ਇਸ ਮੌਕੇ ਕੂਟਨੀਤਕ ਹੱਲ ਲੱਭਣ ਲਈ ਹਰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ।

ਹਾਲਾਂਕਿ, ਕਿਸੇ ਨੂੰ ਵੀ ਕਿਸੇ ਵੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ।

ਦੱਸ ਦੇਈਏ ਕਿ ਕਈ ਦੇਸ਼ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੋਹਾਂ ਦੇਸ਼ਾਂ ਦਾ ਤਣਾਅ ਸਿਖਰ ‘ਤੇ ਪੁੱਜ ਚੁੱਕਿਆ ਹੈ।

Spread the love