ਮਾਨਸਾ, 14ਫਰਵਰੀ

ਸਥਾਨਕ ਮਾਨਸਾ ਦੇ ਬੱਸ ਸਟੈਂਡ ਉੱਪਰ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਭਾਰੀ ਬਲ ਮਿਲਿਆ ਜਦ ਮਾਨਸਾ ਆਟੋ ਯੂਨੀਅਨ ਨੇ ਸਿੱਧੂ ਮੂਸੇਵਾਲਾ ਨੂੰ ਸਾਥ ਦੇਣ ਦਾ ਐਲਾਨ ਕੀਤਾ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਮੈਨੂੰ ਗਾਇਕੀ ਖੇਤਰ ਦੇ ਨਾਲ-ਨਾਲ ਰਾਜਨੀਤਿਕ ਖੇਤਰ ਵਿੱਚ ਵੀ ਬਹੁਤ ਪਿਆਰ ਮਿਲ ਰਿਹਾ ਹੈ।

ਉਨ੍ਹਾਂ ਕਿ ਹਲਕਾ ਮਾਨਸਾ ਦੇ ਪਿੰਡਾਂ ਦੇ ਨਾਲ-ਨਾਲ ਸ਼ਹਿਰ ਦੇ ਹਰ ਵਰਗ ਦਾ ਸਾਥ ਮਿਲ ਰਿਹਾ।ਇਸੇ ਤਰ੍ਹਾਂ ਹੀ ਅੱਜ ਸ਼ਹਿਰ ਮਾਨਸਾ ਦੀ ਆਟੋ ਯੂਨੀਅਨ ਨੇ ਭਰਭੂਰ ਸਾਥ ਦੇਣ ਦਾ ਵਿਸ਼ਵਾਸ਼ ਦਵਾਇਆ ਹੈ। ਉਹਨਾਂ ਹਲਕਾ ਮਾਨਸਾ ਦੇ ਵੋਟਾਂ ਨੂੰ ਅਪੀਲ ਕੀਤੀ ਕਿ ਆਪਣੀ ਨੌਜਵਾਨ ਉਮੀਦਵਾਰ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਭੇਜੋ ਤਾਂ ਜੋਂ ਹਲਕੇ ਅਤੇ ਹਰ ਵਰਗ ਲਈ ਵਿਕਾਸ ਕਰ ਸਕਾਂ। ਹਲਕਾ ਅੰਦਰ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕ ਸਕਾ।ਇਸ ਲਈ 20ਫਰਵਰੀ ਨੂੰ ਕਾਂਗਰਸ ਪਾਰਟੀ ਨੂੰ ਵੋਟ ਦੇ ਆਪਣੀ ਸਰਕਾਰ ਬਣਾਉ।

Spread the love