ਨਵੀਂ ਦਿੱਲੀ, 15 ਫਰਵਰੀ

ਕਰੋਨਾ ਦੀ ਲਾਗ ਕਾਰਨ ਰੇਲਵੇ ਨੇ ਸਾਰੀਆਂ ਟਰੇਨਾਂ ‘ਚ ਚਾਦਰ, ਕੰਬਲ ਅਤੇ ਫੂਡ ਸਰਵਿਸ ਵਰਗੀਆਂ ਚੀਜ਼ਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਰ 14 ਫਰਵਰੀ ਤੋਂ, IRCTC ਨੇ ਸਾਰੀਆਂ ਟ੍ਰੇਨਾਂ ਵਿੱਚ ਯਾਤਰੀਆਂ ਲਈ ਭੋਜਨ ਸੇਵਾ ਸ਼ੁਰੂ ਕਰ ਦਿੱਤੀ ਹੈ। ਹੁਣ ਯਾਤਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੇਲਗੱਡੀ ‘ਚ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦੇ ਖਾਣੇ ਦੀ ਸਹੂਲਤ ਮਿਲੇਗੀ। ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਲਈ ਥਾਲੀ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਸ਼ਤੇ ਦਾ ਮੈਨਯੁ ਵੱਖਰਾ ਹੋਵੇਗਾ।

IRCTC ਦੇ ਇਸ ਫੈਸਲੇ ਨਾਲ ਜ਼ਿਆਦਾਤਰ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਆ ਗਈ ਹੈ। ਹੁਣ ਤੁਸੀਂ ਕੇਟਰਿੰਗ ਸਰਵਿਸ ਤੋਂ ਤਾਜ਼ਾ ਖਾਣਾ ਖਾ ਸਕਦੇ ਹੋ, ਪਰ ਖਾਣਾ ਖਾਂਦੇ ਸਮੇਂ ਕੁਝ ਸਾਵਧਾਨੀਆਂ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ, ਤਾਂ ਜੋ ਇਨਫੈਕਸ਼ਨ ਦਾ ਕੋਈ ਖਤਰਾ ਨਾ ਹੋਵੇ ਅਤੇ ਤੁਸੀਂ ਬੀਮਾਰ ਨਾ ਹੋਵੋ।

ਹੁਣ ਤੁਹਾਡੇ ਮੰਨ ‘ਚ ਸਵਾਲ ਹੋਵੇਗਾ ਕੀ ਸਾਰੀਆਂ ਰੇਲਗੱਡੀਆਂ ਵਿੱਚ ਕੇਟਰਿੰਗ ਸੇਵਾ ਰਾਹੀਂ ਭੋਜਨ ਮਿਲੇਗਾ ?

ਜੀ ਹਾਂ, ਯਾਤਰੀਆਂ ਨੂੰ ਸਾਰੀਆਂ ਟਰੇਨਾਂ ‘ਚ ਖਾਣਾ ਮਿਲੇਗਾ। ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਵਰਗੀਆਂ ਲਗਭਗ 30% ਪ੍ਰੀਮੀਅਮ ਟ੍ਰੇਨਾਂ ਵਿੱਚ ਕੇਟਰਿੰਗ ਸੇਵਾ ਦਸੰਬਰ 2021 ਤੋਂ ਹੀ ਸ਼ੁਰੂ ਕੀਤੀ ਗਈ। ਜਨਵਰੀ 2022 ਤੱਕ, 80% ਟ੍ਰੇਨਾਂ ਵਿੱਚ ਕੇਟਰਿੰਗ ਸੇਵਾ ਸ਼ੁਰੂ ਕੀਤੀ ਗਈ ਸੀ। 14 ਫਰਵਰੀ 2022 ਤੱਕ ਬਾਕੀ 20% ਟ੍ਰੇਨਾਂ ਵਿੱਚ ਕੇਟਰਿੰਗ ਸੇਵਾ ਸ਼ੁਰੂ ਹੋ ਗਈ ਹੈ।

ਭੋਜਨ ਖਰੀਦਣ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ?

-IRCTC ਈ-ਕੈਟਰਿੰਗ ਰਾਹੀਂ ਭੋਜਨ ਆਰਡਰ ਕਰੋ।

-ਭੋਜਨ ਖਰੀਦਣ ਵੇਲੇ ਔਨਲਾਈਨ ਭੁਗਤਾਨ ਕਰੋ।

-ਪੈਕੇਟ ਦੇ ਬਾਹਰੀ ਕਵਰ ਨੂੰ ਤੁਰੰਤ ਸੁੱਟ ਦਿਓ।

-ਮਾਸਕ ਅਤੇ ਸੈਨੀਟਾਈਜ਼ਰ ਆਪਣੇ ਨਾਲ ਰੱਖੋ।

ਕੀ ਕਰੋਨਾ ਦੌਰਾਨ ਰੇਲਗੱਡੀ ‘ਚ ਖਾਣਾ ਆਰਡਰ ਕਰਨਾ ਸੁਰੱਖਿਅਤ ਹੈ?

ਰੇਲਗੱਡੀ ‘ਚ ਭੋਜਨ ਦਾ ਆਰਡਰ ਕਰਨਾ ਸੁਰੱਖਿਅਤ ਹੈ ਜਦੋਂ ਤੱਕ ਤੁਸੀਂ ਆਪਣਾ ਆਰਡਰ ਕਿਸੇ ਅਧਿਕਾਰਤ IRCTC ਈ-ਕੇਟਰਿੰਗ ਪਾਰਟਨਰ ਨੂੰ ਦਿੰਦੇ ਹੋ। ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਵੀ ਪਾਲਣਾ ਕਰੋ। ਜੇਕਰ ਡਿਲੀਵਰੀ ਬੁਆਏ ਨੇ ਫੇਸ ਮਾਸਕ ਅਤੇ ਦਸਤਾਨੇ ਨਹੀਂ ਪਾਏ ਹਨ, ਤਾਂ ਇਸਦੀ ਰਿਪੋਰਟ ਕਰੋ।

ਭੋਜਨ ਦਾ ਆਰਡਰ ਕਿਵੇਂ ਕਰਨਾ ਹੈ ?

ਯਾਤਰੀ IRCTC ਮੋਬਾਈਲ ਐਪ, ਵੈਬਸਾਈਟ www.ecatering.irctc.co.in ਅਤੇ 1323 ‘ਤੇ ਕਾਲ ਕਰਕੇ ਆਪਣਾ ਭੋਜਨ ਬੁੱਕ ਕਰ ਸਕਦੇ ਹਨ। ਨਾਲ ਹੀ, ਤੁਸੀਂ ਕੇਟਰਡ ਟ੍ਰੇਨਾਂ ਵਿੱਚ ਯਾਤਰਾ ਦੌਰਾਨ ਭੋਜਨ ਦਾ ਆਰਡਰ ਦੇ ਸਕਦੇ ਹੋ।

Spread the love