ਕਰੋਨਾ ਵਾਇਰਸ ਦਾ ਕਹਿਰ ਅਜੇ ਖ਼ਤਮ ਨਹੀ ਹੋਇਆ।

ਕਈ ਦੇਸ਼ ਅਜੇ ਵੀ ਸਖ਼ਤ ਪਾਬੰਦੀਆਂ ਲਗਾ ਰਹੇ।ਭਾਰਤ ਦੇ ਨਾਲ-ਨਾਲ ਦੁਨੀਆ ‘ਚ ਫੈਲੇ ਕਰੋਨਾ ਵਾਇਰਸ ਦੇ ਹੋਰ ਨਵੇਂ ਵੇਰੀਏਂਟ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਆਏ ਦਿਨ ਇਸ ਸਬੰਧੀ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਯੂਕੇ ਵਿੱਚ ਸਿਹਤ ਅਧਿਕਾਰੀਆਂ ਨੇ ਇੱਕੋ ਸਮੇਂ ਕੋਵਿਡ -19 ਦੇ ਡੈਲਟਾ ਅਤੇ ਓਮਾਈਕਰੋਨ ਦੋਵਾਂ ਰੂਪਾਂ ਨਾਲ ਨਿਦਾਨ ਕੀਤੇ ਇੱਕ ਮਰੀਜ਼ ਦੀ ਪਛਾਣ ਕਰਨ ਤੋਂ ਬਾਅਦ ਇਸਨੂੰ ਸ਼ੁਰੂ ਵਿੱਚ ਇੱਕ ਪ੍ਰਯੋਗਸ਼ਾਲਾ ਦੀ ਗਲਤੀ ਮੰਨਿਆ ਗਿਆ ਸੀ।

ਹਾਲਾਂਕਿ, ‘ਡੇਲਟਾਕ੍ਰੋਨ’ ਓਮੀਕ੍ਰੋਨ ਅਤੇ ਡੈਲਟਾ ਸਟ੍ਰੇਨ ਦਾ ਇਹ ਹਾਈਬ੍ਰਿਡ ਵੇਰੀਐਂਟ ਹੋ ਸਕਦਾ ਹੈ।

ਫਿਲਹਾਲ ਦੁਨੀਆ ਦਾ ਕੋਈ ਵੀ ਦੇਸ਼ ਇਸ ਮਹਾਮਾਰੀ ਤੋਂ ਖੁਦ ਨੂੰ ਸੁਰੱਖਿਅਤ ਨਹੀਂ ਕਰ ਸਕਿਆ ਪਰ ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਨੂੰ ਮਿਲੀ ਕਾਮਯਾਬੀ ਮਗਰੋਂ ਕਾਫੀ ਹੱਦ ਤੱਕ ਇਸ ਨੂੰ ਰੋਕਣ ‘ਚ ਮਦਦ ਮਿਲੀ ਹੈ।

ਹੁਣ ਇਸ ਸਬੰਧੀ ਖ਼ਬਰ ਆਈ ਹੈ ਕਿ ਸ਼ੁਰੂਆਤੀ ਤੌਰ ‘ਤੇ ਪ੍ਰਯੋਗਸ਼ਾਲਾ ਦੀ ਗਲਤੀ ਮੰਨਿਆ ਗਿਆ ‘ਡੇਲਟਾਕ੍ਰੋਨ’ ਨਾਂਅ ਦਾ ਵੇਰੀਐਂਟ ਓਮੀਕ੍ਰੋਨ ਅਤੇ ਡੈਲਟਾ ਸਟ੍ਰੇਨ ਦਾ ਇੱਕ ਹਾਈਬ੍ਰਿਡ ਵਰਜਨ ਹੋ ਸਕਦਾ ਹੈ।

Spread the love