ਭਾਰਤ ਨੇ ਸੰਯੁਕਤ ਰਾਸ਼ਟਰ ’ਚ ਇੱਕ ਵਾਰ ਫਿਰ ਪਾਕਿਸਤਾਨ ਦੀ ਸਖਤ ਆਲੋਚਨਾ ਕੀਤੀ ਹੈ।

ਭਾਰਤ ਨੇ ਕਿਹਾ ਕਿ ਦੁਨੀਆਂ ਜਾਣਦੀ ਹੈ ਕਿ 2008 ’ਚ ਮੁੰਬਈ, 2016 ’ਚ ਪਠਾਨਕੋਟ ਤੇ 2019 ’ਚ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਕਿੱਥੋਂ ਆਉਂਦੇ ਹਨ ਅਤੇ ਇਹ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਗੁਆਂਢੀ ਮੁਲਕ ਦੇ ਸਹਿਯੋਗ ਤੇ ਮਹਿਮਾਨਨਿਵਾਜ਼ੀ ਦਾ ਆਨੰਦ ਲੈ ਰਹੇ ਹਨ।ਇਹ ਪਹਿਲੀ ਵਾਰ ਨਹੀਂ ਕਿ ਭਾਰਤ ਨੇ ਇੰਨੇ ਸਖ਼ਤ ਲਹਿਜੇ ‘ਚ ਇਹ ਗੱਲਾਂ ਕਹੀਆਂ ਹੋਣ।

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਰਾਜੇਸ਼ ਪਰਿਹਾਰ ਨੇ ਕਿਹਾ ਕਿ ਠੀਕ ਤਿੰਨ ਸਾਲ ਪਹਿਲਾਂ 14 ਫਰਵਰੀ 2019 ਨੂੰ 40 ਬਹਾਦਰ ਭਾਰਤੀ ਸੁਰੱਖਿਆ ਜਵਾਨ ਪੁਲਵਾਮਾ ’ਚ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਹਮਲੇ ’ਚ ਸ਼ਹੀਦ ਹੋਏ ਸਨ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਕਿੱਥੋਂ ਆਏ ਸਨ।

ਦੱਸ ਦੇਈਏ ਪਾਕਿਸਤਾਨ ਆਪਣੇ ਅਕਸ ਨੂੰ ਬਾਰ ਬਾਰ ਸਾਫ਼ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਪਰ ਸੰਯੁਕਤ ਰਾਸ਼ਟਰ ‘ਚ ਕਈ ਬਾਰ ਕਸ਼ਮੀਰ ਦਾ ਮੁੱਦਾ ਚੁੱਕਣ ਕਰਕੇ ਵੀ ਹਮਾਇਤ ਨਹੀਂ ਮਿਲੀ।

Spread the love