ਚੰਡੀਗੜ੍ਹ, 16 ਫਰਵਰੀ

ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਰਾਤ ਸੜਕ ਹਾਦਸੇ ‘ ਚ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਭਰਾ ਸੁਰਜੀਤ ਦੀ ਸ਼ਿਕਾਇਤ ‘ਤੇ ਸੋਨੀਪਤ ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਇਸ ਮਾਮਲੇ ‘ਚ ਮਾਮਲਾ ਦਰਜ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਡਰਾਈਵਰ ਦੀ ਪਛਾਣ ਵੀ ਹੋ ਗਈ ਹੈ। ਐਸਪੀ ਨੇ ਦੱਸਿਆਕਿ ਪੁਲਿਸ ਟੀਮ ਟਰੱਕ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

ਨਾਲ ਹੀ ਐਸਪੀ ਨੇ ਦੱਸਿਆ ਕਿ ਟੀਮ ਨੂੰ ਦੀਪ ਸਿੱਧੂ ਦੀ ਕਾਰ ਵਿੱਚੋਂ ਸ਼ਰਾਬ ਦੀ ਇੱਕ ਬੋਤਲ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਵਿਸੇਰਾ ਦੇ ਨਮੂਨੇ ਇਕੱਤਰ ਕਰਨ ਤੋਂ ਬਾਅਦ ਐਫਐਸਐਲ ਦੀ ਰਿਪੋਰਟ ਦੇ ਵਿਸ਼ਲੇਸ਼ਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪੁਲਿਸ ਨੇ ਟਰੱਕ ਡਰਾਈਵਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 279 (ਰੈਸ਼ ਡਰਾਈਵਿੰਗ) ਅਤੇ 304ਏ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।

Spread the love