ਮੋਹਾਲੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਪੰਜਾਬੀ ਬਨਾਮ ‘ਬਾਹਰੀ ਲੋਕਾਂ’ ਦੀ ਸਿਆਸੀ ਲੜਾਈ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ। ਇੱਕ ਰੋਡ ਸ਼ੋਅ ਦੌਰਾਨ ਚਰਨਜੀਤ ਸਿੰਘ ਨੇ ਕਿਹਾ ਕਿ “ਯੂਪੀ ਅਤੇ ਬਿਹਾਰ ਦੇ ਭਈਆਂ” ਨੂੰ ਪੰਜਾਬ ਵਿੱਚ ਵੜਨ ਨੀ ਦੇਣਾ।

ਚੰਨੀ ਨੇ ਜਦੋਂ ਇਹ ਟਿੱਪਣੀ ਕੀਤੀ ਤਾਂ ਉਸ ਸਮੇਂ ਕਾਂਗਰਸ ਦੀ ਜਨਰਲ ਸਕੱਤਰ ਅਤੇ ਯੂਪੀ ਇੰਚਾਰਜ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਚੰਨੀ ਦੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਪ੍ਰਿਅੰਕਾ ਤੇ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ।

ਚੰਨੀ ਨੇ ਕਿਹਾ, “ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ, ਉਹ ਪੰਜਾਬੀਆਂ ਦੀ ਨੂੰਹ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਭਈਏ ਇੱਥੇ ਆ ਕੇ ਰਾਜ ਨਹੀਂ ਕਰ ਸਕਦੇ। ਅਸੀਂ ਯੂਪੀ ਦੇ ਭਈਆਂ ਨੂੰ ਪੰਜਾਬ ਨਹੀਂ ਆਉਣ ਦੇਵਾਂਗੇ” ਚੰਨੀ ਨਾਲ ਮੌਜੂਦ ਪ੍ਰਿਅੰਕਾ ਗਾਂਧੀ ਇਸ ਦੌਰਾਨ ਮੁਸਕਰਾਉਂਦੇ ਅਤੇ ਤਾੜੀਆਂ ਵਜਾਉਂਦੇ ਨਜ਼ਰ ਆਏ। ਸਮਰਥਕਾਂ ਨੇ “ਬੋਲੇ ਸੋ ਨਿਹਾਲ ਜੈਕਾਰਾ ਲਾਇਆ” ਚੰਨੀ ਦੀ ਇਸ ਟਿੱਪਣੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਮੰਨਿਆ ਜਾ ਰਿਹਾ ਹੈ। ਕੇਜਰੀਵਾਲ ਪੰਜਾਬ ਵਿੱਚ ਆਪਣੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ।

ਕੇਜਰੀਵਾਲ ਨੇ ਕਿਹਾ, “ਇਹ ਬਹੁਤ ਸ਼ਰਮਨਾਕ ਹੈ। ਅਸੀਂ ਕਿਸੇ ਵੀ ਵਿਅਕਤੀ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸ ਦੌਰਾਨ’ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ, “ਪ੍ਰਿਅੰਕਾ ਗਾਂਧੀ ਯੂਪੀ ਤੋਂ ਹੈ” ਕੇਜਰੀਵਾਲ ਨੇ ਜਵਾਬ ਦਿੱਤਾ, “ਤਾਂ ਉਵੀ ਭਈਆਂ ਹੋਈ।

ਭਾਜਪਾ ਦੇ ਸੰਸਦ ਮੈਂਬਰ ਅਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਤੇਜਸਵੀ ਸੂਰਿਆ ਨੇ ਇਸ ਬਿਆਨ ਦੀ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਾਂਗਰਸ ‘ਤੇ ਹਮਲਾ ਕੀਤਾ। ਪ੍ਰਿਅੰਕਾ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਸੂਰਿਆ ਨੇ ਟਵੀਟ ਕੀਤਾ, ਪ੍ਰਿਯੰਕਾ ਵਾਡਰਾ ਉੱਤਰ ਪ੍ਰਦੇਸ਼ ਆਉਂਦੀ ਹੈ ਅਤੇ ਆਪਣੇ ਆਪ ਨੂੰ ਯੂਪੀ ਦੀ ਧੀ ਕਹਿੰਦੀ ਹੈ ਅਤੇ ਪੰਜਾਬ ਵਿੱਚ ਉੱਤਰ ਪ੍ਰਦੇਸ਼-ਬਿਹਾਰ ਦੇ ਲੋਕਾਂ ਦੇ ਅਪਮਾਨ ‘ਤੇ ਤਾੜੀਆਂ ਵਜਾਉਂਦੀ ਹੈ, ਇਹ ਉਸ ਦਾ ਦੋਹਰਾ ਕਿਰਦਾਰ ਹੈ ਅਤੇ ਉਸਦਾ ਚਿਹਰਾ ਵੀ।

ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਉਹ ਆਪਣੇ ਭਰਾ ਰਾਹੁਲ ਗਾਂਧੀ ਨਾਲ ਪੰਜਾਬ ਵਿੱਚ ਚੋਣ ਪ੍ਰਚਾਰ ਵਿੱਚ ਵੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ 20 ਫਰਵਰੀ (ਐਤਵਾਰ) ਨੂੰ ਵੋਟਾਂ ਪੈਣੀਆਂ ਹਨ ਅਤੇ ਨਤੀਜੇ 10 ਮਾਰਚ ਨੂੰ ਆਉਣਗੇ।

Spread the love