ਜਲੰਧਰ, 16 ਫਰਵਰੀ

ਪੰਜਾਬ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ।

ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਚੰਗਾ ਮਾਹੌਲ ਦੇਵਾਂਗੇ। ਮੈਂ ਸਾਰੇ ਵਪਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਨੂੰ ਇੱਕ ਮੌਕਾ ਦੇਣ। ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ। ਹੁਣ ਤੱਕ ਪੰਜਾਬ ਵਿੱਚ ਵਪਾਰੀਆਂ ਨੂੰ ਕਾਂਗਰਸ ਦਾ ਵੋਟ ਬੈਂਕ ਕਿਹਾ ਜਾਂਦਾ ਸੀ , ਪਰ ਦਿੱਲੀ ਵਿੱਚ ਵਪਾਰੀ ਸਾਨੂੰ ਵੋਟ ਦਿੰਦੇ ਹਨ, ਤੁਸੀਂ ਵੀ ਦਿਓ।

ਦੱਸ ਦੇਈਏ ਕਿ ਅੰਮ੍ਰਿਤਸਰ ਦੇ ਮੇਅਰ ਰਿੰਟੂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋਏ। ਕੇਜਰੀਵਾਲ ਨੇ ਅੱਗੇ ਕਿਹਾ, ਅੱਜ ਵਪਾਰੀਆਂ ‘ਚ ਵੀ ਡਰ ਹੈ, ਉਨ੍ਹਾਂ ‘ਤੇ ਕਈ ਪਰਚੇ ਦਰਜ ਹਨ, ਸਾਰੇ ਪਰਚੇ ਰੱਦ ਕਰ ਦਿੱਤੇ ਜਾਣਗੇ, ਪਰਚੇ ਖਤਮ ਕਰ ਖ਼ਤਮ ਕਰ ਦਿੱਤੇ ਜਾਣਗੇ । ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ 22 ਦਿਨ ਹੋਰ ਇੰਤਜ਼ਾਰ ਕਰੋ, ਸਭ ਕੁਝ ਠੀਕ ਹੋ ਜਾਵੇਗਾ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਵਪਾਰੀ ਪੰਜਾਬ ਛੱਡ ਕੇ ਹਿਮਾਚਲ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ‘ਚ ਜਾ ਰਹੇ ਹਨ, ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਮਨਜ਼ੂਰੀ ਨਹੀਂ ਲੈਣੀ ਪੈਂਦੀ ਪਰ ਇੱਥੇ ਨੀਅਤ ਦੀ ਘਾਟ ਹੈ,ਮੈਨੂੰ ਇਕ ਵਪਾਰੀ ਨੇ ਕਿਹਾ ਸੀ ਕਿ ਉਸ ਦਾ 10 ਕਰੋੜ ਦਾ ਟਰਨਓਵਰ ਹੈ ਪਰ ਸਰਕਾਰ ਨੇ ਮੈਨੂੰ ਛੇੜਿਆ, ਅੱਜ ਉਹ ਛੋਲੇ ਭਟੂਰੇ ਦੀ ਰੇਹੜੀ ਲਗਾ ਰਿਹਾ ਹੈ। ਵਪਾਰੀਆਂ ਨੂੰ ਕੁਝ ਨਹੀਂ ਚਾਹੀਦਾ, ਉਹ ਸਿਰਫ ਕਾਰੋਬਾਰੀ ਮਾਹੌਲ ਚਾਹੁੰਦੇ ਹਨ,ਉਨ੍ਹਾਂ ਨੂੰ ਪੁਲਿਸ ਜਾਂ ਕੋਈ ਹੋਰ ਪਰੇਸ਼ਾਨ ਨਾ ਕਰੋ ।

Spread the love