ਯੂਕਰੇਨ ‘ਚ ਫਸੇ ਨਾਗਰਿਕਾਂ ਲਈ ਚੰਗੀ ਖ਼ਬਰ ਹੈ।

ਹਵਾਬਾਜ਼ੀ ਮੰਤਰਾਲੇ ਨੇ ਯੂਕਰੇਨ ‘ਚ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਲੋਕਾਂ ਨੂੰ ਕੱਢਣ ਲਈ ਇੱਕ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ ਭਾਰਤ ਅਤੇ ਯੂਕ੍ਰੇਨ ਵਿਚਾਲੇ ਉਡਾਣਾਂ ਅਤੇ ਸੀਟਾਂ ਦੀ ਗਿਣਤੀ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ।

ਖਬਰ ਏਜੰਸੀ ਮੁਤਾਬਕ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਭਾਰਤੀ ਏਅਰਲਾਈਨਾਂ ਨੂੰ ਉਡਾਣਾਂ ਦੀ ਗਿਣਤੀ ਵਧਾਉਣ ਲਈ ਕਿਹਾ ਹੈ।

ਜਿਸ ਤੋਂ ਬਾਅਦ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇਗਾ।

ਦੱਸ ਦਈਏ ਕਿ ਭਾਰਤ-ਯੂਕ੍ਰੇਨ ਦੇ ਦੇਸ਼ਾਂ ਵਿਚਾਲੇ ਨਾਗਰਿਕ ਹਵਾਬਾਜ਼ੀ ਅਥਾਰਟੀ ਅਤੇ ਵੱਖ-ਵੱਖ ਏਅਰਲਾਈਨਜ਼ ਵਿਚਾਲੇ ਉਡਾਣਾਂ ਦੀ ਗਿਣਤੀ ਵਧਾਉਣ ਬਾਰੇ ਗੱਲਬਾਤ ਹੋਈ ਸੀ।

ਮਹੱਤਵਪੂਰਨ ਗੱਲ ਇਹ ਹੈ ਕਿ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਦੇ ਡਰੋਂ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਜਾਣ ਦੀ ਸਲਾਹ ਦਿੱਤੀ ਹੈ।

ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਭਾਰਤ ਦੀ ਯਾਤਰਾ ਲਈ ਜਲਦੀ ਤੋਂ ਜਲਦੀ ਉਪਲਬਧ ਅਤੇ ਸੁਵਿਧਾਜਨਕ ਫਲਾਈਟ ਵਿੱਚ ਟਿਕਟਾਂ ਬੁੱਕ ਕਰਨੀਆਂ ਚਾਹੀਦੀਆਂ ਹਨ।

Spread the love