ਚੰਡੀਗੜ੍ਹ, 18 ਫਰਵਰੀ

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਲਈ ਅੱਜ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ।

ਹੁਣ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ। ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਚੋਣ ਪ੍ਰਚਾਰ ਠੱਪ ਹੋਣ ਤੋਂ ਬਾਅਦ 20 ਫਰਵਰੀ ਨੂੰ ਵੋਟਿੰਗ ਹੋਣ ਤੱਕ ਸੂਬੇ ‘ਚ ਡਰਾਈ-ਡੇਅ ਦਾ ਐਲਾਨ ਕੀਤਾ ਹੋਇਆ। ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਰੇਡੀਓ ਤੇ ਟੀਵੀ ‘ਤੇ ਇਸ਼ਤਿਹਾਰਾਂ ਦਾ ਪ੍ਰਸਾਰਣ ਬੰਦ ਕਰਨ ਦੇ ਹੁਕਮ ਹਨ।

117 ਸੀਟਾਂ ਲਈ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਾ ਕਾਉਂਟਡਾਊਨ ਸ਼ੁਰੂ ਹੋ ਗਿਆ।

ਅੱਜ ਪਾਰਟੀਆਂ ਕੋਲ ਪ੍ਰਚਾਰ ਦਾ ਆਖਰੀ ਮੌਕਾ ਸੀ ਤੇ ਇਸ ਆਖਰੀ ਮੌਕੇ ਦਾ ਸਭ ਸਿਆਸੀ ਪਾਰਟੀਆਂ ਨੇ ਪੂਰਾ ਮੌਕੇ ਦਾ ਫ਼ਾਇਦਾ ਚੁੱਕਿਆ।

ਅੱਜ ਸਾਰੀਆਂ ਪਾਰਟੀਆਂ ਨੇ ਤਾਬੜਤੋੜ ਰੈਲੀਆਂ ਕੱਢੀਆਂ, ਰੋਡ ਸ਼ੋਅ ਕੀਤੇ। ਅੱਜ ਪ੍ਰਚਾਰ ਥੰਮਣ ਤੋਂ ਕੁਝ ਘੰਟੇ ਪਹਿਲਾਂ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ।

Spread the love