ਦੁਨੀਆਂ ਭਰ ‘ਚ ਕਰੋਨਾ ਦੀ ਤੀਸਰੀ ਲਹਿਰ ਘੱਟ ਹੋ ਰਹੀ ਹੈ।

ਬਹੁਤ ਸਾਰੇ ਦੇਸ਼ ਲਾਗ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਸਖਤ ਪਾਬੰਦੀਆਂ ਨੂੰ ਹਟਾ ਰਹੇ ਹਨ ਪਰ ਵਿਸ਼ਵ ਸਿਹਤ ਸੰਗਠਨ ਦੇ ਇੱਕ ਅਧਿਕਾਰੀ ਨੇ ਓਮੀਕਰੋਨ ਸਬ-ਸਟ੍ਰੇਨ ਨਾਲ ਸਬੰਧਤ ਇੱਕ ਨਵੀਂ ਚਿੰਤਾ ਪੈਦਾ ਕੀਤੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਨੇ ਦੱਸਿਆ ਕਿ ਵਾਇਰਸ ਵਿਕਸਤ ਹੋ ਰਿਹਾ ਹੈ ਅਤੇ ਓਮੀਕਰੋਨ ਦੇ ਕਈ ਉਪ-ਵੰਸ਼ ਹਨ ,ਜਿਨ੍ਹਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ।

ਇਹ ਅਸਲ ਵਿੱਚ ਬਹੁਤ ਅਵਿਸ਼ਵਾਸ਼ਯੋਗ ਹੈ ਕਿ ਕਿਵੇਂ ਓਮੀਕਰੋਨ ਨੇ ਦੁਨੀਆ ਭਰ ਵਿੱਚ ਡੈਲਟਾ ਨੂੰ ਪਛਾੜ ਦਿੱਤਾ ਹੈ।

ਵਿਸ਼ਵ ਸਿਹਤ ਸੰਗਠਨ ਦੀ ਵਿੱਚ ਕੋਵਿਡ -19 ਤਕਨੀਕੀ ਮੁਖੀ ਮਾਰੀਆ ਵੈਨ ਕੇਰਖੋਵ ਨੇ ਇੱਕ ਬ੍ਰੀਫਿੰਗ ਦੌਰਾਨ ਕਰੋਨਾ ਦੇ ਨਵੇਂ ਵੇਈਏਂਟ ਨੂੰ ਲੈ ਕੇ ਚਿੰਤਾ ਜਾਹਰ ਕੀਤੀ।

ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠ ਨੇ ਕਿਹਾ ਸੀ ਕਿ ਓਮੀਕਰੋਨ ਹਲਕਾ ਨਹੀਂ ਹੈ ਪਰ ਡੈਲਟਾ ਨਾਲੋਂ ਘੱਟ ਗੰਭੀਰ ਹੈ।

ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ ਦੋ ਹਫ਼ਤਿਆਂ ਵਿੱਚ ਕੋਵਿਡ-19 ਦੇ ਕੇਸ ਅਰਮੇਨੀਆ, ਅਜ਼ਰਬਾਈਜਾਨ, ਬੇਲਾਰੂਸ, ਜਾਰਜੀਆ, ਰੂਸ ਅਤੇ ਯੂਕਰੇਨ ਵਿੱਚ ਦੁੱਗਣੇ ਤੋਂ ਵੱਧ ਹੋ ਗਏ ਹਨ ਜਿਸ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

Spread the love