ਕੈਨੇਡਾ ਦੇ ਓਟਾਵਾ ‘ਚ ਪਾਰਲੀਮੈਂਟ ਸਾਹਮਣੇ 22 ਦਿਨ ਪਹਿਲਾਂ ਕੋਰੋਨਾ ਪਾਬੰਦੀਆ ਵਿਰੁੱਧ ਸ਼ੁਰੂ ਹੋਏ ਰੋਸ ਮੁਜਾਹਰੇ ਨੂੰ ਖਤਮ ਕਰਨ ਲਈ ਪੁਲਿਸ ਨੇ ਵੱਡਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਕਿ ਮੁਜਾਹਰਾਕਾਰੀਆਂ ਵਲੋਂ ਸ਼ਹਿਰ ਭਰ ਵਿਚ ਲਗਭਗ 10 ਕਿਲੋਮੀਟਰ ਤੱਕ ਸੜਕਾਂ ‘ਚ ਲਗਾਈਆਂ ਰੋਕਾਂ ਹਟਾਉਣ ਨੂੰ ਕਈ ਘੰਟਿਆਂ ਦਾ ਸਮਾਂ ਲੱਗਾ ਅਤੇ ਕਈ ਗਿ੍ਫਤਾਰੀਆਂ ਵੀ ਕਰਨੀਆਂ ਪਈਆਂ।

ਕਾਰਵਾਈ ਪਾਰਲੀਮੈਂਟ ਸਾਹਮਣੇ ਵਾਲੀ ਸੜਕ ਉਪਰ ਹੋਣ ਕਾਰਨ ਸੰਸਦ ਦੇ ਹੇਠਲੇ ਸਦਨ ਦਾ ਸੈਸ਼ਨ ਇਕ ਦਿਨ ਵਾਸਤੇ ਰੱਦ ਕੀਤਾ ਗਿਆ।

ਸੈਨੇਟ ਦਾ ਸੈਸ਼ਨ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਹਾਊਸ ਆਫ ਕਾਮਨਜ਼ ਦਾ ਸੈਸ਼ਨ ਸਨਿਚਰਵਾਰ ਨੂੰ ਸ਼ੁਰੂ ਹੋ ਜਾਵੇਗਾ ਅਤੇ ਸੰਸਦ ਮੈਂਬਰ ਅਗਲੇ ਹਫਤੇ ਐਮਰਜੈਂਸੀ ਮਤੇ ਉਪਰ ਵੋਟਾਂ ਪਾਉਣਗੇ ।

ਦੱਸ ਦੇਈਏ ਕਿ ਮੁਜਾਹਰਾਕਾਰੀਆਂ ਦੇ ਦੋ ਮੁੱਖ ਪ੍ਰਬੰਧਕ ਇਕ ਸ਼ਾਮ ਪਹਿਲਾਂ ਹੀ ਗਿ੍ਫਤਾਰ ਕਰ ਲਏ ਗਏ ਸਨ ।

Spread the love