ਕੈਲੇਫੋਰਨੀਆ ‘ਚ ਸੀਰਾ ਨੇਵਾਡਾ ਦੀਆਂ ਪਹਾੜੀਆਂ ਨੇੜੇ ਜੰਗਲ ਨੂੰ ਲੱਗੀ ਅੱਗ ਨੇ ਹਜ਼ਾਰਾਂ ਏਕੜ ਜੰਗਲੀ ਰਕਬਾ ਸਾੜ ਦਿੱਤਾ ਤੇ ਇਸ ਖੇਤਰ ਵਿਚ ਰਹਿੰਦੇ ਲੋਕ ਨਾਲ ਲੱਗਦੀਆਂ ਹੋਰ ਥਾਵਾਂ ‘ਤੇ ਜਾਣ ਲਈ ਮਜਬੂਰ ਹੋਏ ਹਨ।

ਅੱਗ ਬੁਝਾਊ ਅਮਲੇ ਨੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੀ ਵਾਹ ਲਾਈ ।

ਏਅਰਪੋਰਟ ਬੰਦ ਕਰ ਦਿੱਤਾ ਗਿਆ ।ਇਕ ਅਨੁਮਾਨ ਅਨੁਸਾਰ ਤਕਰੀਬਨ 2800 ਏਕੜ ਜੰਗਲ ਸੜ ਗਿਆ ਹੈ ।

ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਪੂਰਬੀ ਸੀਰਾ ਰਿਜਨਲ ਏਅਰਪੋਰਟ ਦੇ ਬਾਹਰਵਾਰ ਲੰਘੇ ਦਿਨ ਦੁਪਹਿਰ 1.30 ਵਜੇ ਸ਼ੁਰੂ ਹੋਈ ਤੇ ਥੋੜੇ ਜਿਹੇ ਸਮੇਂ ਦੌਰਾਨ ਹੀ 6 ਵਰਗ ਮੀਲ ਖੇਤਰ ਵਿਚ ਫੈਲ ਗਈ ।

Spread the love