ਅੰਮ੍ਰਿਤਸਰ, 20 ਫਰਵਰੀ

ਜੁੜਵਾਂ ਸੋਹਣਾ ਤੇ ਮੋਹਣਾ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਜੌੜੇ ਸੋਹਣਾ ਅਤੇ ਮੋਹਨਾ ਨੇ ਮਾਨਾਵਾਲਾ, ਅੰਮ੍ਰਿਤਸਰ ਦੇ ਪੋਲਿੰਗ ਬੂਥ ਨੰਬਰ 101 ‘ਤੇ ਆਪਣੀ ਵੋਟ ਪਾਈ।

ਤੁਹਾਨੂੰ ਦਸਦੇਈਏ ਕਿ ਇਹ ਬਹੁਤ ਹੀ ਵਿਲੱਖਣ ਮਾਮਲਾ ਹੈ। ਚੋਣ ਕਮਿਸ਼ਨ ਨੇ ਖ਼ੁਦ ਉਚਿਤ ਵੀਡੀਓਗ੍ਰਾਫੀ ਕਰਨ ਲਈ ਕਿਹਾ।

ਸੋਹਣਾ ਅਤੇ ਮੋਹਣਾ ਪੀਡਬਲਯੂਡੀ ਦੇ ਵੋਟਰਾਂ ਦੇ ਪ੍ਰਤੀਕ ਹਨ।

ਉਹ ਜੁੜਵਾਂ ਹਨ ਪਰ ਦੋ ਵੱਖ-ਵੱਖ ਵੋਟਰ ਹਨ। ਵੋਟਾਂ ਦੀ ਗੁਪਤਤਾ ਬਰਕਰਾਰ ਰੱਖਣ ਲਈ ਆਰ.ਓ ਵੱਲੋਂ ਉਨ੍ਹਾਂ ਨੂੰ ਐਨਕਾਂ ਦੇਣ ਦਾ ਪ੍ਰਬੰਧ ਕੀਤਾ ਗਿਆ।

Spread the love