ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਾਰਚ 2022 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਮਾਰਚ ਮਹੀਨੇ ‘ਚ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਬ੍ਰਾਂਚ ‘ਚ ਜਾਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ। ਆਰਬੀਆਈ ਦੁਆਰਾ ਜਾਰੀ ਇਸ ਸੂਚੀ ਦੇ ਅਨੁਸਾਰ, ਮਾਰਚ 2022 ਵਿੱਚ ਬੈਂਕ ਕੁੱਲ 13 ਦਿਨਾਂ ਲਈ ਬੰਦ ਰਹਿਣਗੇ।

ਛੁੱਟੀਆਂ ਦੀ ਸੂਚੀ

1 ਮਾਰਚ (ਮਹਾਸ਼ਿਵਰਾਤਰੀ)- ਅਗਰਤਲਾ, ਆਈਜ਼ੌਲ, ਚੇਨਈ, ਗੰਗਟੋਕ, ਗੁਹਾਟੀ, ਇੰਫਾਲ, ਕੋਲਕਾਤਾ, ਨਵੀਂ ਦਿੱਲੀ, ਪਣਜੀ, ਪਟਨਾ ਅਤੇ ਸ਼ਿਲਾਂਗ ਨੂੰ ਛੱਡ ਕੇ ਹੋਰ ਥਾਵਾਂ ‘ਤੇ ਬੈਂਕ ਬੰਦ ਰਹਿਣਗੇ

3 ਮਾਰਚ (ਲੋਸਰ)- ਗੰਗਟੋਕ ‘ਚ ਬੈਂਕ ਬੰਦ ਰਹਿਣਗੇ।

4 ਮਾਰਚ (ਚੱਪੜ ਕੁੱਟ)- ਆਈਜ਼ੌਲ ਵਿੱਚ ਬੈਂਕ ਬੰਦ ਰਹਿਣਗੇ

6 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

12 ਮਾਰਚ (ਸ਼ਨੀਵਾਰ)- ਮਹੀਨੇ ਦਾ ਦੂਜਾ ਸ਼ਨੀਵਾਰ

13 ਮਾਰਚ (ਐਤਵਾਰ)- ਹਫ਼ਤਾਵਾਰੀ ਛੁੱਟੀ

17 ਮਾਰਚ (ਹੋਲਿਕਾ ਦਹਨ)-ਦੇਹਰਾਦੂਨ, ਕਾਨਪੁਰ, ਲਖਨਊ ਅਤੇ ਰਾਂਚੀ ‘ਚ ਬੈਂਕ ਬੰਦ ਰਹੇ

18 ਮਾਰਚ (ਹੋਲੀ/ਧੁਲੇਟੀ/ਡੋਲ ਜਾਤਰਾ)- ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਇੰਫਾਲ, ਕੋਚੀ, ਕੋਲਕਾਤਾ ਅਤੇ ਤਿਰੂਵਨੰਤਪੁਰਮ ਤੋਂ ਇਲਾਵਾ ਹੋਰ ਥਾਵਾਂ ‘ਤੇ ਬੈਂਕ ਬੰਦ ਰਹੇ

19 ਮਾਰਚ (ਹੋਲੀ/ਯਾਓਸੰਗ ਦਾ ਦੂਜਾ ਦਿਨ) – ਭੁਵਨੇਸ਼ਵਰ, ਇੰਫਾਲ ਅਤੇ ਪਟਨਾ ਵਿੱਚ ਬੈਂਕ ਬੰਦ ਰਹਿਣਗੇ

20 ਮਾਰਚ (ਐਤਵਾਰ) – ਹਫ਼ਤਾਵਾਰੀ ਛੁੱਟੀ

22 ਮਾਰਚ (ਬਿਹਾਰ ਦਿਵਸ) – ਪਟਨਾ ‘ਚ ਬੈਂਕ ਬੰਦ ਰਹਿਣਗੇ

26 ਮਾਰਚ (ਸ਼ਨੀਵਾਰ)- ਮਹੀਨੇ ਦਾ ਚੌਥਾ ਸ਼ਨੀਵਾਰ

27 ਮਾਰਚ (ਐਤਵਾਰ)- ਹਫ਼ਤਾਵਾਰੀ ਛੁੱਟੀ

Spread the love