ਨਵੀਂ ਦਿੱਲੀ, ਭਾਰਤ ਨੇ ਵਿਦਿਆਰਥੀਆਂ ਸਮੇਤ ਸਾਰੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਯੂਕਰੇਨ ਵਿੱਚ ਰਹਿਣਾ ਜ਼ਰੂਰੀ ਨਹੀਂ ਹੈ ਤਾਂ ਉਹ ਤੁਰੰਤ ਘਰ ਪਰਤਣ। ਭਾਰਤ ਸਰਕਾਰ ਨੇ ਇਹ ਐਡਵਾਈਜ਼ਰੀ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਵਧਦੇ ਖਤਰੇ ਦਰਮਿਆਨ ਜਾਰੀ ਕੀਤੀ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਰੇ ਉਪਲਬਧ ਵਪਾਰਕ ਅਤੇ ਚਾਰਟਰ ਫਲਾਈਟ ਵਿਕਲਪਾਂ ਦੀ ਪੜਚੋਲ ਕਰਨ ਲਈ ਕਿਹਾ ਹੈ ਤਾਂ ਜੋ ਉਹ ਦੇਸ਼ ਛੱਡ ਸਕਣ।

Spread the love