ਮੁਹਾਲੀ, 20 ਫਰਵਰੀ

ਪੰਜਾਬ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆ ਹਨ।

ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਪੰਜਾਬ ਦੀਆਂ ਚੋਣਾਂ ਇਸ ਵਾਰ ਕਾਫੀ ਦਿਲਚਸਪ ਹੈ।

ਮੁਹਾਲੀ ਵਿੱਚ ਸਭ ਤੋਂ ਪਹਿਲਾਂ ਵੋਟ ਪਾਉਣ ਲਈ ਪਹੁੰਚੇ ਸੇਵਾਮੁਕਤ ਚੀਫ ਇੰਜਨੀਅਰ ਆਰ.ਕੇ.ਚਟਾਨੀ। ਆਰ.ਕੇ.ਚਟਾਨੀ ਨੇ ਪਹਿਲੀ ਵੋਟ ਪਾਉਣ ਦੇ ਨਾਲ ਨਾਲ ਹੀ ਵੀ ਸਾਬਿਤ ਕਰ ਦਿੱਤਾ ਕੀ ਵੋਟਰ ਬਹੁਤ ਕਨਫਿਊਜ਼ ਹੈ ਤੇ ਖੁਲ੍ਹ ਕੇ ਸਾਹਮਣੇ ਨਹੀਂ ਆਉਣਾ ਚਾਹੁੰਦਾ।

ਆਰ.ਕੇ.ਚਟਾਨੀ ਨੇ ਸਿਰ ‘ਤੇ ਆਮ ਆਦਮੀ ਪਾਰਟੀ ਦੀ ਟੋਪੀ ਪਾਈ ਹੋਈ ਹੈ। ਤੇ ਗਲੇ ‘ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦੇ ਚੋਣਾਂ ਦੀਆਂ ਪੱਟਿਆਂ ਪਾਈਆਂ ਹੋਈਆਂ ਹਨ, ਇਸ ਦੇ ਨਾਲ ਹੀ ਗੱਲ ਵਿੱਚ ਉਨ੍ਹਾਂ ਨੇ NOTA ਲਿੱਖ ਕੇ ਪਾਇਆ ਹੋਇਆ ਹੈ।

ਇਸ ਵਾਰ ਮੈਦਾਨ ‘ਚ ਪਾਰਟੀਆਂ ਜ਼ਿਆਦਾ ਹੋਣ ਕਰਕੇ ਵੀ ਵੋਟਰ ਬਹੁਤ ਕਨਫਿਊਜ਼ ਹੈ। ਪਰ ਜੇਕਰ ਗੱਲ ਕਰੀਏ ਨੌਜਵਾਨਾਂ ਦੀ ਤਾਂ ਨੌਜਵਾਨਾਂ ਦੀ ਜ਼ੁਬਾਨ ‘ਤੇ ਇੱਕ ਹੀ ਸ਼ਬਦ ਹੈ ਬਦਲਾਅ। ਹੁਣ ਦੇਖਣਾ ਹੋਵੇਗਾ 10 ਮਾਰਚ ਨੂੰ ਕਿਸ ਦਾ ਪਲੜਾ ਭਾਰੀ ਹੁੰਦਾ ਹੈ।

Spread the love