ਚੰਡੀਗੜ੍ਹ, 20 ਫਰਵਰੀ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਅੱਜ ਵੋਟਾਂ ਪੈ ਰਹੀਆਂ ਹਨ। ਪੂਰੇ ਸੂਬੇ ਵਿੱਚ ਜੋਸ਼ੀਲਾ ਮਾਹੌਲ ਹੈ। ਇਸ ਦੇ ਨਾਲ ਹੀ ਪੋਲਿੰਗ ਬੂਥਾਂ ‘ਤੇ ਬਜ਼ੁਰਗਾਂ ਅਤੇ ਅਪੰਗ ਵੋਟਰਾਂ ਲਈ ਵੀ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਉਦਾਹਰਣ ਵਜੋਂ, ਜਿਹੜੇ ਲੋਕ ਘਰ ਤੋਂ ਬੂਥ ਤੱਕ ਨਹੀਂ ਆ ਸਕਦੇ, ਉਨ੍ਹਾਂ ਲਈ ਆਟੋ ਰਿਕਸ਼ਾ ਅਤੇ ਮਿੰਨੀ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੋਲਿੰਗ ਬੂਥ ਦੇ ਗੇਟ ਤੋਂ ਕਮਰੇ ਤੱਕ ਪਹੁੰਚਣ ਲਈ ਵੀਲ੍ਹ ਚੇਅਰ ਦਾ ਪ੍ਰਬੰਧ ਹੈ।

ਬਜ਼ੁਰਗਾਂ ਦਾ ਫੁੱਲ ਭੇਂਟ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ। ਕੁੜੀਆਂ ਬੁੱਢੀਆਂ ਔਰਤਾਂ ਨੂੰ ਬੂਥ ਦੇ ਗੇਟ ਤੋਂ ਚੁਨਰੀ ਦੀ ਛਾਂ ਹੇਠ ਕਮਰੇ ਵਿੱਚ ਲੈ ਕੇ ਆ ਰਹੀਆਂ ਹਨ। ਕਈ ਬੂਥਾਂ ’ਤੇ ਬੈਟਰੀ ਵਾਲੀਆਂ ਗੱਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬੂਥਾਂ ‘ਤੇ ਸਾਰੇ ਵੋਟਰਾਂ ਲਈ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

Spread the love