ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਪੜਾਅ ਵਿੱਚ 16 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਵਿੱਚ 13 ਰਾਖਵੀਆਂ ਸੀਟਾਂ ਸ਼ਾਮਲ ਹਨ। ਸ਼ਾਮ 5 ਵਜੇ ਤੱਕ ਕਰੀਬ 57.3 ਫੀਸਦੀ ਵੋਟਾਂ ਪਈਆਂ ਹਨ। ਜਦੋਂ ਕਿ 2017 ਦੀਆਂ ਚੋਣਾਂ ਵਿੱਚ ਸ਼ਾਮ 5 ਵਜੇ ਤੱਕ 62.1 ਫੀਸਦੀ ਵੋਟਿੰਗ ਹੋਈ ਸੀ। ਯੂਪੀ ਦੇ 16 ਜ਼ਿਲ੍ਹਿਆਂ ਵਿੱਚ, ਏਟਾ ਸਭ ਤੋਂ ਅੱਗੇ ਹੈ ਅਤੇ ਕਾਨਪੁਰ ਵਿੱਚ ਸਭ ਤੋਂ ਹੌਲੀ ਵੋਟਿੰਗ ਹੋ ਰਹੀ ਹੈ।

Spread the love