ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਫਰਾਂਸੀਸੀ ਹਮਰੁਤਬਾ ਨਾਲ ਮੁਲਾਕਾਤ ਕੀਤੀ ਹੈ।

ਦੋਵਾਂ ਨੇ ਦੇਸ਼ਾਂ ‘ਚ ਚਲ ਰਹੇ ਮਸਲ਼ਿਆਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ।

ਫਰਾਂਸੀਸੀ ਹਮਰੁਤਬਾ ਯਾਂ-ਯੁਵੇਸ ਲਾ ਦ੍ਰੀਆਂ ਜਰਮਨੀ ਵਿੱਚ ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਹਿੱਸਾ ਲੈਣ ਮਗਰੋਂ ਫਰਾਂਸ ਪਹੁੰਚੇ ਹਨ।

ਜੈਸ਼ੰਕਰ ਅਤੇ ਫਰਾਂਸੀਸੀ ਵਿਦੇਸ਼ ਮੰਤਰੀ ਦ੍ਰੀਆਂ ਨੇ ਇਸ ਮੌਕੇ ਭਾਰਤ-ਯੂਰੋਪੀਅਨ ਯੂਨੀਅਨ (ਈਯੂ) ਸਬੰਧਾਂ, ਅਫ਼ਗਾਨਿਸਤਾਨ ਦੀ ਸਥਿਤੀ, ਇਰਾਨ ਦੇ ਪ੍ਰਮਾਣੂ ਸਮਝੌਤੇ ਅਤੇ ਯੂਕਰੇਨ ਸੰਕਟ ਬਾਰੇ ਚਰਚਾ ਕੀਤੀ।

ਜੈਸ਼ੰਕਰ ਅਤੇ ਦ੍ਰੀਆਂ ਨੇ ਬਹੁ-ਪੱਖਵਾਦ ਦੇ ਸਿਧਾਂਤਾਂ ਅਤੇ ਨਿਯਮ ਆਧਾਰਿਤ ਆਦੇਸ਼ਾਂ ’ਤੇ ਆਪਣੀ ਵਚਨਬੱਧਤਾ ਦੁਹਰਾਈ।

ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਆਪਸੀ ਸਰੋਕਾਰਾਂ ਦੇ ਮੁੱਦਿਆਂ ’ਤੇ ਤਾਲਮੇਲ ਬਣਾਉਣ ਬਾਰੇ ਵੀ ਉਨ੍ਹਾਂ ਸਹਿਮਤੀ ਜਤਾਈ।ਦੁਵੱਲੇ ਸਹਿਯੋਗ, ਹਿੰਦ-ਪ੍ਰਸ਼ਾਂਤ ਮਹਾਸਾਗਰ, ਯੂਕਰੇਨ ਅਤੇ ਜੇਸੀਪੀਓਏ ਬਾਰੇ ਚਰਚਾ ਸਾਡੇ ਡੂੰਘੇ ਵਿਸ਼ਵਾਸ ਅਤੇ ਆਲਮੀ ਭਾਈਵਾਲੀ ਦੀ ਝਲਕ ਪੇਸ਼ ਕਰਦੀ ਹੈ।

Spread the love