ਰੂਸ ਤੇ ਯੂਕਰੇਨ ‘ਚ ਚੱਲ ਰਹੇ ਤਣਾਅ ਨੇ ਹੁਣ ਸਿਖਰ ਛੂਹ ਲਿਆ ਹੈ।

ਦਰਅਸਲ ਰੂਸ ਵਲੋਂ ਯੂਕਰੇਨ ਦੇ ਦੋ ਸੂਬਿਆਂ ਨੂੰ ਦੇਸ਼ਾਂ ਦੀ ਮਾਨਤਾ ਦੇਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲ ਗਏ।

ਇਸ ਤਰ੍ਹਾਂ ਕਰ ਕੇ ਰੂਸ ਨੇ ਯੂਕਰੇਨ ਦੇ ਇਨ੍ਹਾਂ ਬਾਗ਼ੀ ਖੇਤਰਾਂ ਉਤੇ ਆਪਣਾ ਕਬਜ਼ਾ ਸੁਰੱਖਿਅਤ ਕਰਨ ਦੀ ਨੀਂਹ ਰੱਖ ਦਿੱਤੀ ਹੈ।

ਉਧਰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲੰਿਕਨ ਨੇ ਰੂਸ ਦੀ ਕਾਰਵਾਈ ਨੂੰ ਯੂਕਰੇਨ ਦੀ ਖ਼ੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਉਤੇ ਸਪੱਸ਼ਟ ਹਮਲਾ ਕਰਾਰ ਦਿੱਤਾ ਹੈ।

ਪਾਸ ਕੀਤੇ ਗਏ ਬਿੱਲਾਂ ਨੂੰ ਕਰੈਮਲਿਨ ਦੇ ਕਹਿਣ ਉਤੇ ਸੰਸਦ ਵੱਲੋਂ ਤੁਰੰਤ ਪਾਸ ਕੀਤਾ ਗਿਆ ਕਿਉਂਕਿ ਇਹ ਜ਼ਿਆਦਾਤਰ ਰਾਸ਼ਟਰਪਤੀ ਦੇ ਕਹਿਣ ਉਤੇ ਹੀ ਚੱਲਦੀ ਹੈ।

ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੋਮਵਾਰ ਪੂਰਬੀ ਯੂਕਰੇਨ ਦੇ ਖੇਤਰਾਂ ਨੂੰ ਆਜ਼ਾਦ ਮੁਲਕਾਂ ਵਜੋਂ ਮਾਨਤਾ ਦੇ ਦਿੱਤੀ ਸੀ।

ਅਮਰੀਕਾ ਤੇ ਇਸ ਦੇ ਸਾਥੀ ਮੁਲਕਾਂ ਨੂੰ ਡਰ ਹੈ ਕਿ ਨਵੇਂ ਪਾਸ ਕੀਤੇ ਗਏ ਕਾਨੂੰਨਾਂ ਦਾ ਹਵਾਲਾ ਦੇ ਕੇ ਰੂਸ ਹੁਣ ਯੂਕਰੇਨ ਵਿਚ ਹੋਰ ਅੰਦਰ ਤੱਕ ਜਾ ਸਕਦਾ ਹੈ।

ਇਹ ਖੇਤਰ ਡੋਨੇਤਸਕ ਤੇ ਲੁਹਾਂਸਕ ਹਨ।ਹਾਲਾਂਕਿ ਅਮਰੀਕਾ ਨੇ ਰੂਸ ਦੀ ਕਾਰਵਾਈ ਨੂੰ ਹਮਲਾ ਕਰਾਰ ਦਿੱਤਾ ਹੈ।

ਰੂਸ ਨੇ ਇਸ ਤੋਂ ਪਹਿਲਾਂ ਫ਼ੌਜ ਦੀ ਤਾਇਨਾਤੀ ਬਾਰੇ ਤੇਜ਼ੀ ਨਾਲ ਦੋ ਬਿੱਲ ਪਾਸ ਕੀਤੇ।

ਅਮਰੀਕਾ ਤੇ ਸਾਥੀ ਮੁਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰੂਸ ਨੇ ਪੂਰੀ ਤਰ੍ਹਾਂ ਯੂਕਰੇਨ ਵਿਚ ਘੁਸਪੈਠ ਕੀਤੀ ਤਾਂ ਕਰੜੀਆਂ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ।

ਇੱਥੋਂ ਤੱਕ ਕਿ ਕਈ ਦੇਸ਼ਾਂ ਨੇ ਪਾਬੰਦੀਆਂ ਦਾ ਐਲਾਨ ਵੀ ਕਰ ਦਿੱਤਾ ਹੈ।

Spread the love