ਰੂਸ ਨਾਲ ਜੰਗ ਲੱਗਭੱਗ ਸ਼ੁਰੂ ਹੁੰਦੇ ਹੀ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਮੰਗਲਵਾਰ ਸਵੇਰੇ ਯੂਕਰੇਨ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ 242 ਭਾਰਤੀ ਵਿਦਿਆਰਥੀ ਆਂ ਨੂੰ ਲੈ ਕੇ 11.45 ਵਜੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਰੀ।

ਇਸ ਫਲਾਈਟ ਨੇ ਸ਼ਾਮ ਨੂੰ ਯੂਕਰੇਨ ਦੇ ਖਾਰਕਿਵ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ ਭਰੀ ਸੀ।

ਇਸ ਤੋਂ ਪਹਿਲ਼ਾਂ ਦੱਸਿਆ ਗਿਆ ਸੀ ਕਿ 256 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਉਡਾਣ ਰਾਤ 10.15 ਵਜੇ ਦਿੱਲੀ ਪਰਤ ਆਵੇਗੀ, ਪਰ ਦੇਰ ਰਾਤ ਖ਼ਬਰ ਆਈ ਕਿ 241 ਭਾਰਤੀਆਂ ਨੂੰ ਲੈ ਕੇ ਉਡਾਣ ਇੱਕ ਘੰਟੇ ਦੀ ਦੇਰੀ ਨਾਲ ਉਤਰੇਗੀ।

ਹਾਲਾਂਕਿ ਦੇਰੀ ਦਾ ਕਾਰਨ ਨਹੀਂ ਦੱਸਿਆ ਗਿਆ ਹੈ।

ਏਅਰ ਇੰਡੀਆ ਦੀ ਉਡਾਣ ਡ੍ਰੀਮਲਾਈਨਰ ਬੀ-787 ਨੂੰ ਯੂਕਰੇਨ ਭੇਜਿਆ ਗਿਆ ਸੀ, ਜਿਸ ਦੀ ਸਮਰੱਥਾ 200 ਯਾਤਰੀਆਂ ਦੀ ਹੈ।

ਯੂਕਰੇਨ ਅਤੇ ਇਸ ਦੇ ਸਰਹੱਦੀ ਖੇਤਰਾਂ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ, ਜਿਨ੍ਹਾਂ ਨੂੰ ਸਰਕਾਰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਤੋਂ ਇਲਾਵਾ ਚਾਰ ਹੋਰ ਉਡਾਣਾਂ ਚਲਾਈਆਂ ਜਾਣਗੀਆਂ।

ਇੱਕ ਐਡਵਾਈਜ਼ਰੀ ਜਾਰੀ ਕਰਦੇ ਹੋਏ, ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਵ ਤੋਂ ਦਿੱਲੀ ਲਈ ਚਾਰ ਉਡਾਣਾਂ 25 ਫਰਵਰੀ, 27 ਫਰਵਰੀ ਅਤੇ 6 ਮਾਰਚ, 2022 ਨੂੰ ਵੀ ਸੰਚਾਲਿਤ ਹੋਣਗੀਆਂ।

Spread the love