ਯੂਕਰੇਨ ‘ਤੇ ਹਮਲੇ ਤੋਂ ਬਾਅਦ ਵੱਖ ਵੱਖ ਦੇਸ਼ਾਂ ਦੇ ਮੁਖੀਆਂ ਦੀਆਂ ਪ੍ਰਤੀਕਿਿਰਆਵਾਂ ਆਉਣੀਆਂ ਸ਼ੁਰੁ ਹੋ ਗਈਆਂ ਨੇ।

ਸਵੇਰੇ ਪੁਤਿਨ ਨੇ ਟੈਲੀਵਿਜ਼ਨ ‘ਤੇ ਆਪਣੇ ਬਿਆਨ ‘ਚ ਕਿਹਾ- ਅਸੀਂ ਯੂਕ੍ਰੇਨ ਦੀ ਫੌਜ ਨੂੰ ਆਪਣੇ ਹਥਿਆਰ ਰੱਖਣ ਦੀ ਅਪੀਲ ਕਰਦੇ ਹਾਂ।

ਯੂਕਰੇਨ ਦੀ ਫੌਜ ਨੇ ਰੂਸ ਨੂੰ ਡਰਾਇਆ ਹੈ ਅਤੇ ਇਹ ਸਭ ਕੁਝ ਨਿਓ-ਨਾਜ਼ੀ ਲੋਕਾਂ ਦੇ ਇਸ਼ਾਰੇ ‘ਤੇ ਹੋ ਰਿਹਾ ਹੈ।

ਅਸੀਂ ਇਹ ਕਦਮ ਪੂਰਬੀ ਯੂਕਰੇਨ ਵਿੱਚ 2014 ਵਿੱਚ ਬਣੇ ਵੱਖਵਾਦੀ ਖੇਤਰਾਂ ਦੇ ਇਸ਼ਾਰੇ ਉੱਤੇ ਹੀ ਚੁੱਕ ਰਹੇ ਹਾਂ ਜਿਨ੍ਹਾਂ ਨੇ ਸਾਡੇ ਤੋਂ ਮਦਦ ਮੰਗੀ ਸੀ।ਉਧਰ ਇਸ ਤੋਂ ਬਾਅਦ ਰੂਸ ਦੀ ਕਾਰਵਾਈ ਦਾ ਵਿਰੋਧ ਹੋ ਰਿਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਉੱਪਰ ਰੂਸ ਦੀ ਕਾਰਵਾਈ ਨੂੰ ”ਘੋਰ ਭਿਅੰਕਰ ਹਮਲੇ” ਕਹਿੰਦਿਆਂ ਇਸ ਦੀ ਨਿੰਦਾ ਕੀਤੀ ਹੈ।

ਟਰੂਡੋ ਨੇ ਆਪਣੇ ਟਵੀਟ ਵਿੱਚ ਲਿਿਖਆ, ਕੈਨੇਡਾ ਸਭ ਤੋਂ ਸਖ਼ਤ ਸੰਭਵ ਸ਼ਬਦਾਂ ਵਿੱਚ ਰੂਸ ਦੇ ਯੂਕਰੇਨ ਉੱਪਰ ਘੋਰ ਭਿਅੰਕਰ ਹਮਲੇ ਦੀ ਨਿੰਦਾ ਕਰਦਾ ਹੈ।

ਇਹ ਅਣਭੜਕਾਈਆਂ ਕਾਰਵਾਈਆਂ ਯੂਕਰੇਨ ਦੀ ਪ੍ਰਭੂਸੱਤਾ ਅਤੇ ਭੂਗੋਲਿਕ ਅਖੰਡਤਾ ਅਤੇ ਰੂਸ ਦੀ ਕੌਮਾਂਤਰੀ ਕਾਨੂੰਨਾਂ ਅਧੀਨ ਜ਼ਿੰਮੇਵਾਰੀ ਦੀ ਸਪਸ਼ਟ ਉਲੰਘਣਾ ਹਨ।

ਦੂਸਰੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪੂਰਬੀ ਯੂਕਰੇਨ ਵਿੱਚ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਬੈਠਕ ਬੁਲਾਈ ਗਈ ਹੈ।

ਇਸ ਬੈਠਕ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤਿਰੁਮੂਰਤੀ ਨੇ ਕਿਹਾ ਕਿ ਤਣਾਅ ਨੂੰ ਤੁਰੰਤ ਘਟਾਉਣ ਦੀ ਲੋੜ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ‘ਰੂਸੀ ਫ਼ੌਜਾਂ ਦੀ ਕਾਰਵਾਈ ਨੂੰ ਅਣਭੜਕਾਈ ਅਤੇ ਨਾਵਾਜਬ ਦੱਸਦਿਆਂ ਕਿਹਾ ਕਿ ਪੂਰੀ ਦੁਨੀਆਂ ਸਾਡੇ ਨਾਲ ਹੈ।

Spread the love